Uncategorized

ਗੁਜਰਾਤ ’ਚ ਕੇਜਰੀਵਾਲ ਦੇ ਸਾਹਮਣੇ ਲੱਗੇ ‘ਮੋਦੀ-ਮੋਦੀ’ ਦੇ ਨਾਅਰੇ

ਵਡੋਦਰਾ- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਗੁਜਰਾਤ ਦੇ ਵਡੋਦਰਾ ਹਵਾਈ ਅੱਡੇ ’ਤੇ ਪਹੁੰਚਣ ’ਤੇ ‘ਮੋਦੀ-ਮੋਦੀ’ ਦੇ ਨਾਅਰੇ ਗੂੰਜ ਉੱਠੇ। ਬਾਅਦ ਵਿੱਚ ‘ਕੇਜਰੀਵਾਲ-ਕੇਜਰੀਵਾਲ’ ਦੇ ਨਾਅਰੇ ਵੀ ਸੁਣੇ ਗਏ।ਦੱਸ ਦੇਈਏ ਕਿ ਕੇਜਰੀਵਾਲ ਚੋਣਾਵੀ ਰਾਜ ਗੁਜਰਾਤ ਦੇ ਇੱਕ ਦਿਨ ਦੇ ਦੌਰੇ ’ਤੇ ਹਨ, ਜਿੱਥੇ ਉਹ ਵਡੋਦਰਾ ਵਿੱਚ ਟਾਊਨ ਹਾਲ ਮੀਟਿੰਗ ਨੂੰ ਸੰਬੋਧਨ ਕਰਨਗੇ।ਏਅਰਪੋਰਟ ’ਤੇ ਉਤਰਨ ਤੋਂ ਬਾਅਦ ਕੇਜਰੀਵਾਲ ਆਪਣੇ ਸਿਆਸੀ ਵਿਰੋਧੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ’ਤੇ ਨਾਅਰੇਬਾਜ਼ੀ ਕਰਦੇ ਹੋਏ ਮੀਡੀਆ ਵਾਲਿਆਂ ਵੱਲ ਮੁਸਕਰਾਉਂਦੇ ਨਜ਼ਰ ਆ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close