Punjab

ਜ਼ਮੀਨੀ ਝਗੜੇ ਚ ਨੌਜਵਾਨ ਨੇ ਅਪਣੀ ਹੀ ਚਚੇਰੀ ਭੈਣ ਦੀ ਕਰ ਦਿੱਤੀ ਹੱਤਿਆ

ਗੁਰਦਾਸਪੁਰ-  ਜ਼ਮੀਨੀ ਝਗੜੇ ਵਿਚ ਇੱਕ ਨੌਜਵਾਨ ਨੇ ਅਪਣੀ ਹੀ ਚਚੇਰੀ ਭੈਣ ਦੀ ਹੱਤਿਆ ਕਰ ਦਿੱਤੀ। ਨੌਜਵਾਨ ਨੇ ਭੈਣ ਨੂੰ ਟਰੈਕਟਰ ਦੇ ਥੱਲੇ ਦਰੜ ਕੇ ਮਾਰ ਦਿੱਤਾ। ਇਹ ਝਗੜਾ ਖੇਤ ਵਿਚ ਰਸਤੇ ਨੂੰ ਲੈ ਕੇ ਹੋਇਆ ਸੀ।
ਨੌਜਵਾਨ ਨੇ ਅਪਣੀ ਚਾਚੀ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਹ ਬਚ ਗਈ। ਵਾਰਦਾਤ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਟਰੈਕਟਰ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕਾ ਦੀ ਪਛਾਣ ਸੁਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਨਿਵਾਸੀ ਨਵੀਂ ਬਾਗੜੀਆਂ ਦੇ ਰੂਪ ਵਿਚ ਹੋਈ ਹੈ। ਮੁਲਜ਼ਮ ਦਾ ਨਾਂ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਹੈ।
ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਅਮਰਜੀਤ ਸਿੰਘ ਦੇ ਬਿਆਨ ਦੇ ਆਧਾਰ ’ਤੇ ਮੁਲਜ਼ਮ ਮਨਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਗੁਰਮੀਤ ਕੌਰ ਪਤਨੀ ਸੁਰਜੀਤ ਸਿੰਘ ਨਵੀਂ ਬਾਗੜੀਆਂ ਦੇ ਖ਼ਿਲਾਫ਼ ਮਾਮਲ ਦਰਜ ਕਰ ਲਿਆ।
ਅਮਰਜੀਤ ਨੇ ਦੱਸਿਆ ਕਿ ਉਸ ਦਾ ਭਤੀਜੇ ਮਨਪ੍ਰੀਤ ਦੇ ਨਾਲ ਖੇਤ ਦੇ ਰਸਤੇ ਨੂੰ ਲੈ ਕੇ ਝਗੜਾ ਚਲ ਰਿਹਾ ਹੈ। ਕਈ ਵਾਰ ਪੰਚਾਇਤ ਵਿਚ ਰਾਜ਼ੀਨਾਮਾ ਹੋਇਆ ਲੇਕਿਨ ਬੁਧਵਾਰ ਸਵੇਰੇ ਉਸ ਨੇ ਭਤੀਜੇ ਮਨਪ੍ਰੀਤ ਨੂੰ ਕਿਹਾ ਕਿ ਉਹ ਅਪਣੀ ਡੌਲ ਟਰੈਕਟਰ ਨਾਲ ਬਣਾ ਲਵੇ। ਡੌਲ ਬਣਾਉਂਦੇ ਸਮੇਂ ਮਨਪ੍ਰੀਤ ਨੇ ਪਹਿਲਾਂ ਬਣਾਈ ਡੌਲ ਨੂੰ ਟਰੈਕਟਰ ਨਾਲ ਵਾਹ ਦਿੱਤਾ।
ਰੋਕਣ ’ਤੇ ਉਸ ਨੇ ਟਰੈਕਟਰ ਸੁਮਨਪ੍ਰੀਤ ਕੌਰ ਅਤੇ ਉਸ ਦੀ ਮਾਂ ਤੇ ਚੜ੍ਹਾ ਦਿੱਤਾ। ਇਸ ਦੌਰਾਨ ਟਰੈਕਟਰ ਦੇ ਥੱਲੇ ਆਉਣ ਨਾਲ ਸੁਮਨਪ੍ਰੀਤ ਕੌਰ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਮਨਜੀਤ ਕੌਰ ਨੂੰ ਸੱਟਾਂ ਲੱਗੀਆਂ। ਵਾਰਦਾਤ ਦੀ ਸੂਚਨਾ ਥਾਣਾ ਭੈਣੀ ਮੀਆਂ ਦੀ ਪੁਲਿਸ ਨੂੰ ਦਿੱਤੀ। ਜਾਣਕਾਰੀ ਮਿਲਦੇ ਹੀ ਡੀਐਸਪੀ ਕੁਲਵੰਦਰ ਸਿੰਘ ਵਿਰਕ ਅਤੇ ਸਬੰਧਤ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ।

Show More

Related Articles

Leave a Reply

Your email address will not be published. Required fields are marked *

Close