Canada

ਲਿਬਰਲ ਸਰਕਾਰ ਦੇ 2015 ਦੀਆਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਦੀ ਕਿਤਾਬ ਰਾਹੀਂ ਹੋਵੇਗੀ ਪੜਚੋਲ

ਫ਼ੇਡਰਲ ਚੋਣ ਮੁਹਿੰਮ ਦੀ ਸ਼ਾਮ ਨੂੰ ਇਕ ਕਿਤਾਬ ਸਾਹਮਣੇ ਆਵੇਗੀ ਜਿਸ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਦੁਆਰਾ ਕੀਤੇ ਵਾਅਦਿਆਂ ਦੇ ਪੂਰਨ ਜਾਂ ਅਪੂਰਨ ਹੋਣ ਵਾਰੇ ਵੇਰਵੇ ਸ਼ਾਮਿਲ ਹੋਣਗੇ, ਇਸ 237 ਪੇਜਾਂ ਦੀ ਇਸ ਕਿਤਾਬ ਨੂੰ ਦੋ ਦਰਜਨ ਦੇ ਕਰੀਬ ਕੈਨੇਡੀਅਨ ਅਕੈਡਮਿਕ ਨੇ ਮਿਲ ਕੇ ਤਿਆਰ ਕੀਤਾ ਹੈ ਜਿਸ ਵਿਚ ਲਿਬਰਲ ਸਰਕਾਰ ਦੇ 2015 ਦੀ ਚੋਣਾਂ ਤੋਂ ਪਹਿਲਾਂ ਕੀਤੇ ਗਏ 353 ਵਾਅਦੇ ਸ਼ਾਮਿਲ ਹਨ ਅਤੇ ਉਸਦੇ ਨਾਲ ਹੀ ਇਹ ਪੜਤਾਲ ਵੀ ਹੈ ਕਿ ਅਸਲ ਦੇ ਵਿਚ ਕਾਰਜਭਾਲ ਸੰਭਾਲਣ ਤੋਂ ਬਾਅਦ ਕਿੰਨੇ ਵਾਅਦੇ ਅਸਲ ਦੇ ਵਿਚ ਪੂਰੇ ਕੀਤੇ ਗਏ। ਸੰਖੇਪ ਦੇ ਵਿਚ ਦੱਸੀਏ ਤਾਂ ਇਸ ਸਾਲ ਦੇ ਮਾਰਚ ਤੋਂ ਬਾਅਦ ਟਰੂਡੋ ਨੇ ਆਪਣੇ 50 ਫ਼ੀਸਦੀ ਤੱਕ ਵਾਅਦੇ ਅਸਲ ਵਿਚ ਪੂਰੇ ਕੀਤੇ ਹਾਲਾਂਕਿ 40% ਅਜੇ ਪੂਰੀ ਤਰ੍ਹਾਂ ਮੁੱਕਮਲ ਹੋਣੇ ਬਾਕੀ ਹਨ ਅਤੇ ਇਸਦੇ ਨਾਲ ਹੀ ਸਿਰਫ 10 ਫ਼ੀਸਦੀ ਵਾਅਦੇ ਹੀ ਅਜਿਹੇ ਹਨ ਜੋ ਕਿ ਤੋੜ ਦਿੱਤੇ ਗਏ, ਇਸ ਝੂਠ ਖੋਰੀ ਅਤੇ ਜਾਅਲੀ ਖਬਰਾਂ ਦੇ ਜਮਾਨੇ ਵਿਚ ਜਿਥੇ ਹਰ ਪਾਸੇ ਮੀਡੀਆ, ਸੋਸ਼ਲ ਮੀਡਿਆ ਆਦਿ ਉੱਤੇ ਸਿਰਫ ਨਕਾਰਾਤਮਕ ਗੱਲਾਂ ਹੀ ਫੈਲਾਈਆਂ ਜਾਂਦੀਆਂ ਹਨ, ਉਥੇ ਨਿਰੀਖਣ ਉੱਤੇ ਅਧਾਰਿਤ ਇਹ ਕਿਤਾਬ ਪਿਛਲੇ 4 ਸਾਲਾਂ ਦਾ ਸਾਰਾ ਕੱਚਾ ਚਿੱਠਾ ਖੋਲੇਗੀ ਅਤੇ ਸੱਚ ਸਾਹਮਣੇ ਲੈ ਕੇ ਆਵੇਗੀ, ਜਿਸ ਨਾਲ ਕਿ ਟਰੂਡੋ ਸਰਕਾਰ ਦੇ ਰਿਕੋਰਡ ਉੱਤੇ ਚਾਨਣਾ ਪਵੇਗਾ, ਇਸ ਕਿਤਾਬ ਦੇ ਅੰਗਰੇਜ਼ੀ ਸੰਸਕਰਣ ਦਾ ਨਾਮ “ਐੱਸੇਸਿੰਗ ਜਸਟਿਨ ਟਰੂਡੋ’ਜ਼ ਲਿਬਰਲ ਗਵਰਨਮੈਂਟ” ਰੱਖਿਆ ਗਿਆ ਜੋ ਕਿ ਸੋਮਵਾਰ ਨੂੰ ਰੀਲੀਜ਼ ਹੋ ਜਾਵੇਗੀ ਇਹ ਕਿਤਾਬ ਲਿਬਰਲ ਸਰਕਾਰ ਦੇ ਵਾਅਦਿਆਂ ਦੀ ਇੱਕ ਨਿਰਪੱਖ ਅਤੇ ਪਾਰਦਰਸ਼ੀ ਸਰੋਤ ਹੋਵੇਗੀ। ਟਰੂਡੋ ਸਰਕਾਰ ਦੇ ਨਾਲ-ਨਾਲ 1984 ਵਿਚ ਬ੍ਰਾਇਨ ਮੁਲਰੋਨੀ ਦੀ ਸਰਕਾਰ ਦੇ ਵੇਰਵੇ ਵੀ ਸ਼ਾਮਿਲ ਕੀਤੇ ਗਏ ਹਨ ਜਾਣੀ ਕਿ ਤੁਹਾਨੂੰ ਲਿਬਰਲ ਸਰਕਾਰ ਦੇ ਇਤਿਹਾਸਿਕ ਆਗੂ ਦੇ ਸਰਕਾਰੀ ਕਾਰਜਕਾਲ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ, ਇਸ ਕਿਤਾਬ ਦੇ ਸਹਿ ਸੰਪਾਦਕ ਫ੍ਰਾਂਕੋਇਸ ਪੇਟ੍ਰੀ ਨੇ ਕਿਹਾ ਕਿ ਹੁਣ ਤਕ ਕੈਨੇਡਾ ਦੇ ਹਰ ਸਰਕਾਰ ਦਾ ਵਾਅਦੇ ਪੂਰਤੀ ਮੁੱਦੇ ਉੱਤੇ ਕੰਮ ਸ਼ਲਾਘਾ ਯੋਗ ਹੀ ਰਿਹਾ ਹੈ, ਉਸਨੇ ਦੱਸਿਆ ਕਿ ਇਹ ਪੋਲੀਮੀਟਰ ਕਿਊਬੇਕ ਦੀ ਹੁਣ ਦੀ ਸੂਬਾਈ ਸਰਕਾਰ ਉੱਤੇ ਵੀ ਲਾਗੂ ਕੀਤਾ ਗਿਆ, ਇਸਦੇ ਤਹਿਤ ਹੁਣ ਡਗ ਫੋਰਡ ਸਰਕਾਰ ਦੇ ਵੀ ਪੜਤਾਲ ਅਤੇ ਨਿਰੀਖਣ ਕੀਤਾ ਜਾਵੇਗਾ।

Show More

Related Articles

Leave a Reply

Your email address will not be published. Required fields are marked *

Close