Canada

ਕਲਾਈਮੇਟ ਚੇਂਜ ਦੇ ਮੁੱਦੇ ਉੱਤੇ ਟੋਰੀਜ਼ ਤੇ ਲਿਬਰਲ ਭਿੜੇ

ਓਟਵਾ, ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਲਿਬਰਲਾਂ ਉੱਤੇ ਇਹ ਦੋਸ਼ ਲਾਏ ਜਾਣ ਕਿ ਉਹ ਪਰਿਵਾਰਾਂ, ਬਜ਼ੁਰਗਾਂ ਤੇ ਕਿਸਾਨਾਂ ਉੱਤੇ ਗੁਪਤ ਫਿਊਲ ਟੈਕਸ ਲਾ ਰਹੇ ਹਨ, ਤੋਂ ਇੱਕ ਦਿਨ ਬਾਅਦ ਟੋਰੀਜ਼ ਉੱਤੇ ਪਲਟਵਾਰ ਕਰਦਿਆਂ ਲਿਬਰਲਾਂ ਨੇ ਦੋਸ਼ ਲਾਇਆ ਕਿ ਕਲਾਈਮੇਟ ਚੇਂਜ ਪਲੈਨ ਦਾ ਸਿਰਫ ਰੌਲਾ ਪਾਉਣ ਤੋਂ ਬਿਨਾਂ ਉਨ੍ਹਾਂ ਕੋਲ ਕੁੱਝ ਨਹੀਂ ਹੈ।
ਅਜੇ ਵੀ ਫੈਡਰਲ ਚੋਣਾਂ ਤਿੰਨ ਮਹੀਨੇ ਬਾਅਦ ਹਨ ਪਰ ਦੋਵੇਂ ਪਾਰਟੀਆਂ ਅਜਿਹੀ ਲੜਾਈ ਕਰਕੇ ਕਾਫੀ ਖੁਸ਼ ਹਨ। ਲਿਬਰਲਾਂ ਦਾ ਦਾਅਵਾ ਹੈ ਕਿ ਕੈਨੇਡੀਅਨ ਵੋਟਰਜ਼ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ ਘਟਾਉਣ ਵਾਲੀਆਂ ਨੀਤੀਆਂ ਦੀ ਹਮਾਇਤ ਕਰਨਗੇ। ਪਰ ਕੰਜ਼ਰਵੇਟਿਵਾਂ ਦਾ ਕਹਿਣਾ ਹੈ ਕਿ ਵੋਟਰਜ਼ ਅਜਿਹੇ ਕੰਮਾਂ ਲਈ ਬਹੁਤ ਜਿ਼ਆਦਾ ਪੈਸੇ ਦੇਣ ਵਿੱਚ ਵਿਸ਼ਵਾਸ ਨਹੀਂ ਕਰਦੇ। ਇਸ ਹਫਤੇ ਟੋਰੀਜ਼ ਨੇ ਸਵੱਛ ਬਾਲਣ ਸਬੰਧੀ ਮਾਪਦੰਡ ਲਿਆਉਣ ਦੇ ਲਿਬਰਲਾਂ ਦੇ ਪਲੈਨ ਉੱਤੇ ਨਿਸ਼ਾਨਾ ਸਾਧਨਾ ਸ਼ੁਰੂ ਕੀਤਾ। ਲਿਬਰਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਯੋਜਨਾ ਨਾਲ ਸਮੁੱਚਾ ਕਾਰਬਨ ਰਿਸਾਅ ਸਾਲ ਵਿੱਚ 30 ਮਿਲੀਅਨ ਟੰਨ ਤੱਕ ਘੱਟ ਸਕਦਾ ਹੈ।
ਸ਼ੁਰੂ ਵਿੱਚ ਕੰਜ਼ਰਵੇਟਿਵ ਐਮਪੀਜ਼ ਸ਼ੈਨਨ ਸਟੱਬਜ਼ ਤੇ ਐੱਡ ਫਾਸਟ ਵੱਲੋਂ ਵਾਤਾਵਰਣ ਮੰਤਰੀ ਕੈਥਰੀਨ ਮੈਕੇਨਾ ਨੂੰ ਇੱਕ ਚਿੱਠੀ ਲਿਖ ਕੇ ਇਹ ਸਵਾਲ ਪੁੱਛਣ ਦਾ ਫੈਸਲਾ ਕੀਤਾ ਸੀ ਕਿ ਫਿਊਲ ਸਟੈਂਡਰਡਜ਼ ਨਾਲ ਗੈਸੋਲੀਨ ਦੀਆਂ ਕੀਮਤਾਂ ਕਿਸ ਹੱਦ ਤੱਕ ਪ੍ਰਭਾਵਿਤ ਹੋਣਗੀਆਂ। ਪਰ ਫਿਰ ਪਾਰਟੀ ਨੇ ਇਸ ਤੋਂ ਵੀ ਵੱਧ ਸਖ਼ਤ ਸਟੈਂਡ ਲੈਣ ਦਾ ਫੈਸਲਾ ਕੀਤਾ। ਇਸ ਦੀ ਥਾਂ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇੱਕ ਖੁੱਲ੍ਹਾ ਖ਼ਤ ਲਿਖ ਕੇ ਨਵੇਂ ਮਾਪਦੰਡਾਂ ਨੂੰ ਗੁਪਤ ਫਿਊਲ ਟੈਕਸ ਦੱਸਿਆ ਤੇ ਇਹ ਵਾਅਦਾ ਕੀਤਾ ਕਿ ਜੇ ਉਨ੍ਹਾਂ ਦੀ ਪਾਰਟੀ ਫੈਡਰਲ ਚੋਣਾਂ ਜਿੱਤਦੀ ਹੈ ਤਾਂ ਉਹ ਇਸ ਨੂੰ ਸਮੁੱਚੇ ਤੌਰ ਉੱਤੇ ਰੱਦ ਕਰ ਦੇਣਗੇ।
ਇਸ ਮਗਰੋਂ ਓਟਵਾ ਵਿੱਚ ਪੱਤਰਕਾਰਾਂ ਨੂੰ ਸੱਦ ਕੇ ਲਿਬਰਲ ਐਮਪੀ ਸ਼ਾਨ ਫਰੇਜ਼ਰ ਤੇ ਮੋਨਾ ਫੋਰਟੀਅਰ ਨੇ ਦੋਸ਼ ਲਾਇਆ ਕਿ ਕੰਜ਼ਰਵੇਟਿਵ ਆਗੂ ਕਲਾਈਮੇਟ ਵਿਰੋਧੀ ਗਤੀਵਿਧੀਆਂ ਵਿੱਚ ਰੁੱਝੇ ਹੋਏ ਹਨ। ਉਨ੍ਹਾਂ ਇਹ ਵੀ ਆਖਿਆ ਕਿ ਕਈ ਕੰਜ਼ਰਵੇਟਿਵ ਪ੍ਰੀਮੀਅਰ ਟੈਕਸਦਾਤਾਵਾਂ ਦੇ ਪੈਸੇ ਨੂੰ ਫੈਡਰਲ ਸਰਕਾਰ ਵੱਲੋਂ ਲਾਏ ਗਏ ਕਾਰਬਨ ਟੈਕਸ ਨੂੰ ਖਤਮ ਕਰਵਾਉਣ ਲਈ ਅਦਾਲਤੀ ਲੜਾਈ ਵਿੱਚ ਝੋਂਕ ਕੇ ਜ਼ਾਇਆ ਕਰ ਰਹੇ ਹਨ। ਇਸ ਸਬੰਧ ਵਿੱਚ ਉਨ੍ਹਾਂ ਡੱਗ ਫੋਰਡ ਤੇ ਜੇਸਨ ਕੇਨੀ ਦਾ ਨਾਂ ਲਿਆ। ਉਨ੍ਹਾਂ ਇਹ ਵੀ ਆਖਿਆ ਕਿ ਐਂਡਰਿਊ ਸ਼ੀਅਰ ਵੀ ਇਨ੍ਹਾਂ ਤੋਂ ਘੱਟ ਨਹੀਂ ਹਨ। ਉਨ੍ਹਾਂ ਆਖਿਆ ਕਿ ਸ਼ੀਅਰ ਖਾਹਮਖਾਹ ਕੈਨੇਡੀਅਨਾਂ ਨੂੰ ਕਲਾਈਮੇਟ ਚੇਂਜ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਪ੍ਰਤੀ ਡਰਾ ਰਹੇ ਹਨ। ਇਹ ਤਾਂ ਕੈਨੇਡੀਅਨਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ

Show More

Related Articles

Leave a Reply

Your email address will not be published. Required fields are marked *

Close