Canada

ਕੈਨੇਡਾ: ਫੈਡਰਲ ਕੋਰਟ ਵੱਲੋਂ ਲਾਬਿੰਗ ਕਮਿਸ਼ਨਰ ਨੂੰ ਹੁਕਮ

ਓਟਵਾ, ਫੈਡਰਲ ਕੋਰਟ ਵੱਲੋਂ ਲਾਬਿੰਗ ਕਮਿਸ਼ਨਰ ਨੂੰ ਇਹ ਹੁਕਮ ਦਿੱਤੇ ਗਏ ਹਨ ਕਿ ਉਹ ਇੱਕ ਵਾਰੀ ਮੁੜ ਇਹ ਜਾਂਚੇ ਕਿ ਕੀ ਆਗਾ ਖਾਨ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਹਾਮਾਸ ਵਿੱਚ ਛੁੱਟੀਆਂ ਕੱਟਣ ਦਾ ਤੋਹਫਾ ਦੇ ਕੇ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਸਤੰਬਰ 2017 ਵਿੱਚ, ਤਤਕਾਲੀ ਕਮਿਸ਼ਨਰ ਕੈਰਨ ਸ਼ੈਪਰਡ ਨੇ ਆਖਿਆ ਸੀ ਕਿ ਕਿਸੇ ਆਮ ਵਿਅਕਤੀ ਵੱਲੋਂ ਕੀਤੀ ਗਈ ਅਜਿਹੀ ਸਿ਼ਕਾਇਤ ਦਾ ਕੋਈ ਆਧਾਰ ਨਹੀਂ ਹੈ ਕਿ ਆਗਾ ਖਾਨ ਵਰਗੇ ਕਰੋੜਪਤੀ ਨੇ ਟਰੂਡੋ ਤੇ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਕੈਰੇਬੀਆਈ ਟਾਪੂ ਉੱਤੇ ਛੁੱਟੀਆਂ ਮਨਾਉਣ ਦਾ ਤੋਹਫਾ ਦੇ ਕੇ ਲਾਬੀਕਾਰਾਂ ਦੇ ਨਿਯਮਾਂ ਦੀ ਉਲੰਘਣਾਂ ਕੀਤੀ ਸੀ। ਸੈ਼ਪਰਡ ਦੇ ਆਫਿਸ ਨੂੰ ਇਸ ਗੱਲ ਦਾ ਵੀ ਕੋਈ ਸਬੂਤ ਨਹੀਂ ਸੀ ਮਿਲਿਆ ਕਿ ਇਸ ਤੋਹਫੇ ਦੇ ਬਦਲੇ ਆਗਾ ਖਾਨ ਨੂੰ ਫੈਡਰਲ ਸਰਕਾਰ ਦੀ ਲਾਬੀ ਕਰਨ ਲਈ ਰਜਿਸਟਰਡ ਫਾਊਂਡੇਸ਼ਨ ਦਾ ਡਾਇਰੈਕਟਰ ਥਾਪ ਦਿੱਤਾ ਗਿਆ ਸੀ। ਹਾਲਾਂਕਿ ਡੈਮੋਕ੍ਰੇਸੀ ਵਾਚ ਅਸਲ ਸਿ਼ਕਾਇਤਕਰਤਾ ਨਹੀਂ ਸੀ ਪਰ ਓਟਵਾ ਸਥਿਤ ਇਸ ਗਰੁੱਪ ਵੱਲੋਂ ਇਸ ਫੈਸਲੇ ਨੂੰ ਫੈਡਰਲ ਅਦਾਲਤ ਵਿੱਚ ਚੁਣੌਤੀ ਜ਼ਰੂਰ ਦਿੱਤੀ ਗਈ। ਡੈਮੋਕ੍ਰੇਸੀ ਵਾਚ ਨੇ ਤਰਕ ਦਿੱਤਾ ਕਿ ਸ਼ੈਪਰਡ ਨੂੰ ਇਹ ਚੇਤੇ ਰੱਖਣਾ ਚਾਹੀਦਾ ਸੀ ਕਿ ਆਗਾ ਖਾਨ ਫਾਊਂਡੇਸ਼ਨ ਕੈਨੇਡਾ ਦਾ ਬੋਰਡ ਮੈਂਬਰ ਹੋਣ ਨਾਤੇ ਦੁਨੀਆ ਦੇ ਇਸਮਾਇਲੀ ਮੁਸਲਮਾਨਾਂ ਦਾ ਰੂਹਾਨੀ ਆਗੂ ਸਿੱਧੇ ਤੇ ਕਾਨੂੰਨੀ ਤੌਰ ਉੱਤੇ ਆਪਣੇ ਨਾਂ ਨਾਲ ਜੁੜੀਆਂ ਸੰਸਥਾਵਾਂ ਨਾਲ ਵੀ ਸਬੰਧਤ ਹੈ ਤੇ ਪ੍ਰਧਾਨ ਮੰਤਰੀ ਨੂੰ ਤੋਹਫੇ ਦੇਣ ਸਮੇਂ ਅਜਿਹੀਆਂ ਸੰਸਥਾਵਾਂ ਦੀ ਨੁਮਾਇੰਦਗੀ ਵੀ ਕਰਦਾ ਹੈ। ਇਸ ਹਫਤੇ ਜਨਤਕ ਕੀਤੇ ਗਏ ਆਪਣੇ ਫੈਸਲੇ ਵਿੱਚ ਫੈਡਰਲ ਆਦਲਤ ਦੇ ਜੱਜ ਪੈਟ੍ਰਿਕ ਗਲੀਸਨ ਨੇ ਆਖਿਆ ਕਿ ਕਮਿਸ਼ਨਰ ਨੇ ਇਹ ਆਖਿਆ ਸੀ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਆਗਾ ਖਾਨ ਨੂੰ ਪ੍ਰਧਾਨ ਮੰਤਰੀ ਨੂੰ ਕਥਿਤ ਤੌਰ ਉੱਤੇ ਦਿੱਤੇ ਅਜਿਹੇ ਤੋਹਫੇ ਬਦਲੇ ਇਨਾਮ ਦਿੱਤਾ ਗਿਆ ਹੈ। ਪਰ ਲਾਬਿੰਗ ਐਕਟ ਵਿੱਚ ਇਹ ਸਾਫ ਸਾਫ ਦਰਜ ਹੈ ਕਿ ਭਾਵੇਂ ਪੈਸਿਆਂ ਤੇ ਜਾਂ ਫਿਰ ਉਸ ਕੀਮਤ ਦੀ ਕੋਈ ਵਸਤੂ ਸ਼ਾਮਲ ਹੋਵੇਗੀ ਤਾਂ ਉਸ ਦੀ ਸਾਰੀ ਜਿ਼ੰਮੇਵਾਰੀ ਲਾਬੀਕਾਰ ਉੱਤੇ ਹੀ ਆਵੇਗੀ। ਗਲੀਸਨ ਨੇ ਇਹ ਵੀ ਆੀਿਖਆ ਕਿ ਕਮਿਸ਼ਨਰ ਨੇ ਆਪਣੇ ਅਧਿਐਨ ਵਿੱਚ ਇਹ ਗੱਲ ਵੀ ਨਹੀਂ ਵਿਚਾਰੀ ਕਿ ਕੀ ਬਦਲੇ ਵਿੱਚ ਆਗਾ ਖਾਨ ਨੂੰ ਕੋਈ ਕੀਮਤੀ ਚੀਜ਼ ਮਿਲੀ, ਸਗੋਂ ਉਨ੍ਹਾਂ ਇਹੋ ਆਖਿਆ ਕਿ ਪੈਸੇ ਦਾ ਕੋਈ ਲੈਣ ਦੇਣ ਨਹੀਂ ਹੋਇਆ। ਗਲੀਸਨ ਨੇ ਆਖਿਆ ਕਿ ਕਮਿਸ਼ਨਰ ਨੂੰ ਸਿ਼ਕਾਇਤ ਦੀ ਜਾਂਚ ਕਰਦੇ ਸਮੇਂ ਹਾਲਾਤ ਦਾ ਪੂਰੀ ਤਰ੍ਹਾਂ ਜਾਇਜ਼ਾ ਲੈਣਾ ਚਾਹੀਦਾ ਸੀ। ਉਨ੍ਹਾਂ ਕਮਿਸ਼ਨਰ ਵੱਲੋਂ ਬਿਨਾਂ ਸੋਚੇ ਸਮਝੇ ਤੇ ਪਾਰਦਰਸ਼ਤਾ ਤੋਂ ਬਿਨਾਂ ਦਿੱਤੇ ਗਏ ਆਪਣੇ ਫੈਸਲੇ ਨੂੰ ਯੌਗ ਨਹੀਂ ਮੰਨਿਆ। ਗਲੀਸਨ ਨੇ ਦਸੰਬਰ 2017 ਵਿੱਚ ਨਿਯੁਕਤ ਹੋਈ ਨਵੀਂ ਲਾਬਿੰਗ ਕਮਿਸ਼ਨਰ ਨੈਂਸੀ ਬੇਲੈਂਗਰ ਨੂੰ ਇਸ ਮਾਮਲੇ ਦੀ ਮੁੜ ਜਾਂਚ ਦਾ ਹੁਕਮ ਦਿੱਤਾ।

Show More

Related Articles

Leave a Reply

Your email address will not be published. Required fields are marked *

Close