International

ਬਰਫ਼ਬਾਰੀ ਨਾਲ ਬਿਜਲੀ ਬਣਾਉਣ ਦੀ ਨਵੀਂ ਡਿਵਾਈਸ ਬਣੀ

ਲਾਸ ਏਂਜਲਸ, ਸਰਦੀ ਦੇ ਮੌਸਮ ਵਿੱਚ ਆਮ ਨਾਲੋਂ ਵੱਧ ਬਰਫ਼ਬਾਰੀ ਨਾਲ ਜੀਵਨ ਠੱਪ ਹੋ ਜਾਂਦਾ ਹੈ ਅਤੇ ਕੁਝ ਇਲਾਕਿਆਂ ਵਿੱਚ ਕਈ ਦਿਨ ਬਿਜਲੀ ਦੀ ਸਪਲਾਈ ਵੀ ਠੱਪ ਰਹਿੰਦੀ ਹੈ।
ਵਿਗਿਆਨੀਆਂ ਨੇ ਅਜਿਹੀ ਡਿਵਾਈਸ ਬਣਾਈ ਹੈ, ਜਿਸ ਨਾਲ ਬਰਫ਼ਬਾਰੀ ਪਰੇਸ਼ਾਨੀ ਦਾ ਸਬੱਬ ਨਹੀਂ ਬਣੇਗੀ, ਉਸ ਤੋਂ ਬਿਜਲੀ ਬਣਾਈ ਜਾ ਸਕੇਗੀ। ਅਮਰੀਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ, ਲਾਸ ਏਂਜਲਸ ਨੇ ਇਸ ਕੰਮ ਲਈ ਪਹਿਲੀ ਵਾਰੀ 3ਡੀ ਪ੍ਰਿੰਟਿਡ ਡਿਵਾਈਸ ਬਣਾਉਣ ਦੀ ਸਫਲਤਾ ਹਾਸਲ ਕੀਤੀ ਹੈ। ਪਲਾਸਟਿਕ ਦੀ ਛੋਟੀ ਤੇ ਪਤਲੀ ਚਾਦਰ ਵਰਗੀ ਇਹ ਡਿਵਾਈਸ ਸਸਤੀ ਵੀ ਹੈ। ਸਨੋ ਟੈਗ ਨਾਂ ਦੀ ਇਸ ਡਿਵਾਈਸ ਵਿੱਚ ਬੈਟਰੀ ਦੀ ਲੋੜ ਨਹੀਂ। ਇਸ ਖ਼ੂਬੀ ਕਾਰਨ ਇਸ ਦੀ ਪੇਂਡੂ ਤੇ ਪੱਛੜੇ ਇਲਾਕੇ ਵਿਚ ਵਰਤੋਂ ਹੋ ਸਕਦੀ ਹੈ। ਬਰਫ਼ ਪਾਜ਼ੀਟਿਵਲੀ ਚਾਰਜਡ ਪਦਾਰਥ ਹੈ ਤੇ ਉਸ ਵਿਚ ਇਲੈਕਟ੍ਰਾਨ ਦੀ ਪ੍ਰਵਿਰਤੀ ਹੁੰਦੀ ਹੈ। ਨਵੀਂ ਡਿਵਾਈਸ ਵਿੱਚ ਬਰਫ਼ ਦੇ ਇਸੇ ਗੁਣ ਦੀ ਵਰਤੋਂ ਕੀਤੀ ਗਈ ਹੈ। ਵਿਗਿਆਨੀਆਂ ਨੇ ਸਿਲੀਕਾਨ (ਸਿਲੀਕਾਨ ਤੇ ਆਕਸੀਜਨ ਦੇ ਐਟਮ ਤੋਂ ਬਣਿਆ ਪਾਲੀਮਰ) ਦੀ ਸਤ੍ਹਾ ਤਿਆਰ ਕੀਤੀ ਹੈ। ਠੰਢ ਦੇ ਸਮੇਂ ਧਰਤੀ ਦਾ 30 ਹਿੱਸਾ ਬਰਫ਼ ਨਾਲ ਢੱਕ ਜਾਂਦਾ ਹੈ। ਓਦੋਂ ਸੋਲਰ ਪੈਨਲ ਠੀਕ ਕੰਮ ਨਹੀਂ ਕਰਦੇ। ਜੇ ਸੋਲਰ ਪੈਨਲ ਵਿੱਚ ਨਵੀਂ ਡਿਵਾਈਸ ਦੀ ਵਰਤੋਂ ਹੋਵੇ ਤਾਂ ਬਰਫ਼ਬਾਰੀ ਮੌਕੇ ਵੀ ਬਿਜਲੀ ਸਪਲਾਈ ਵਿੱਚ ਦਿੱਕਤ ਨਹੀਂ ਆਏਗੀ।

Show More

Related Articles

Leave a Reply

Your email address will not be published. Required fields are marked *

Close