International

ਚੀਨ ਦੇ ਹਮਲਾਵਰ ਰਵੱਈਏ ਦਾ ਜਵਾਬ ਦੇਣ ਲਈ ਬਿ੍ਰਟੇਨ ਨੇ ਰਵਾਨਾ ਕੀਤਾ ਆਪਣਾ ਸਭ ਤੋਂ ਸ਼ਕਤੀਸ਼ਾਲੀ ਜੰਗੀ ਬੇੜਾ

ਲੰਦਨ: ਚੀਨ ਦੇ ਹਮਲਾਵਰ ਰਵੱਈਏ ਦਾ ਜਵਾਬ ਦੇਣ ਲਈ ਬ੍ਰਿਟੇਨ ਨੇ ਆਪਣਾ ਸਭ ਤੋਂ ਸ਼ਕਤੀਸ਼ਾਲੀ ਸਮੁੰਦਰੀ ਬੇੜਾ ਹਿੰਦ-ਪ੍ਰਸ਼ਾਂਤ ਖੇਤਰ ਲਈ ਰਵਾਨਾ ਕਰ ਦਿੱਤਾ ਹੈ। ਏਅਰਕ੍ਰਾਫ਼ਟ ਕੈਰੀਅਰ ਐਚਐਮਐਸ ਮਹਾਰਾਣੀ ਐਲੀਜ਼ਾਬੇਥ ਦੇ ਬੇੜੇ ‘ਚ 9 ਜੰਗੀ ਬੇੜੇ ਵੀ ਸ਼ਾਮਲ ਹਨ। 32 ਜਹਾਜ਼ਾਂ ਨਾਲ ਇਸ ‘ਤੇ 3700 ਸਮੁੰਦਰੀ ਫ਼ੌਜੀ ਤਾਇਨਾਤ ਹਨ। ਇਹ ਸ਼ਕਤੀਸ਼ਾਲੀ ਬੇੜਾ ਸ਼ਨਿੱਚਰਵਾਰ ਨੂੰ ਬ੍ਰਿਟੇਨ ਤੋਂ ਰਵਾਨਾ ਕਰ ਦਿੱਤਾ ਗਿਆ ਸੀ। ਇਹ ਸਮੁੰਦਰ ‘ਚ 7 ਮਹੀਨਿਆਂ ਦੀ ਤਾਇਨਾਤੀ ਦੇ ਦੌਰਾਨ ਭੂਮੱਧ ਸਾਗਰ ਤੇ ਇੰਡੋ-ਪ੍ਰਸ਼ਾਂਤ ਖੇਤਰ ‘ਚ ਗਸ਼ਤ ਕਰੇਗਾ।

ਐਚਐਮਐਸ ਮਹਾਰਾਣੀ ਐਲੀਜ਼ਾਬੇਥ ਆਪਣੇ 40 ਤੋਂ ਵੱਧ ਭਾਈਵਾਲ ਦੇਸ਼ਾਂ ਦੇ ਸੰਪਰਕ ‘ਚ ਰਹੇਗਾ। ਉਸ ਵੱਲੋਂ ਭਾਰਤ ਸਮੇਤ ਕਈ ਦੇਸ਼ਾਂ ਨਾਲ 70 ਤੋਂ ਵੱਧ ਜੰਗੀ ਅਭਿਆਸ ਕੀਤੇ ਜਾਣਗੇ। ਇਸ ਦੌਰਾਨ ਇਹ 2600 ਸਮੁੰਦਰੀ ਮੀਲ ਦੀ ਯਾਤਰਾ ਕਰੇਗਾ। ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵਾਲੇਸ ਨੇ ਕਿਹਾ ਕਿ ਇਹ ਸਮੁੰਦਰੀ ਬੇੜਾ ਦੇਸ਼ ਦੇ ਇਤਿਹਾਸ ‘ਚ ਇਕ ਨਵਾਂ ਅਧਿਆਏ ਜੋੜੇਗਾ। ਜ਼ਿਕਰਯੋਗ ਹੈ ਕਿ ਚੀਨ ਨੇ ਸਮੁੰਦਰੀ ਖੇਤਰ ‘ਚ ਕਈ ਥਾਵਾਂ ‘ਤੇ ਆਪਣਾ ਦਾਅਵਾ ਕਰਦੇ ਹੋਏ ਹਮਲਾਵਰ ਰਵੱਈਆ ਅਪਣਾਇਆ ਹੋਇਆ ਹੈ।

 

Show More

Related Articles

Leave a Reply

Your email address will not be published. Required fields are marked *

Close