Punjab

ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਜਿਪਸੀ ਦੀ ਫੇਟ ਨਾਲ ਦੋ ਜਣਿਆਂ ਦੀ ਮੌਤ

ਫ਼ਰੀਦਕੋਟ- ਫ਼ਰੀਦਕੋਟ-ਸਾਦਿਕ ਰੋਡ ’ਤੇ ਸ਼ੈੱਲਰਾਂ ਨਜ਼ਦੀਕ ਅੱਜ ਦੁਪਹਿਰ ਵੇਲੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੀ ਪਾਇਲਟ ਜਿਪਸੀ ਨੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ। ਸੂਚਨਾ ਅਨੁਸਾਰ ਸਤਪਾਲ ਸਿੰਘ (52) ਅਤੇ ਨਛੱਤਰ ਸਿੰਘ (54) ਵਾਸੀ ਪਿੰਡ ਝੋਟੀਵਾਲਾ ਆਪਣੇ ਮੋਟਰਸਾਈਕਲ ’ਤੇ ਫਰੀਦਕੋਟ ਤੋਂ ਆਪਣੇ ਪਿੰਡ ਜਾ ਰਹੇ ਸਨ ਕਿ ਇਨ੍ਹਾਂ ਦੇ ਪਿੱਛੇ ਹੀ ਵਿਧਾਇਕ ਦੀ ਜਿਪਸੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰਾਂ ਨੇ ਬਿਨਾਂ ਇਸ਼ਾਰਾ ਦਿੱਤਿਆਂ ਮੋਟਰਸਾਈਕਲ ਲਿੰਕ ਰੋਡ ਵੱਲ ਮੋੜ ਦਿੱਤਾ ਜਿਸ ਕਾਰਨ ਪਿੱਛੋਂ ਆ ਰਹੀ ਜਿਸਪੀ ਦੀ ਟੱਕਰ ਹੋ ਗਈ। ਇਸ ਮੌਕੇ ਮੋਟਰਸਾਈਕਲ ਸਵਾਰਾਂ ਦੀ ਮੌਤ ਹੋ ਗਈ। ਥਾਣਾ ਸਿਟੀ ਫਰੀਦਕੋਟ ਦੇ ਐੱਸਐੱਚਓ ਅਮਰਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਦਰਮਿਆਨ ਪੀੜਤ ਪਰਿਵਾਰਾਂ ਨੇ ਅਕਾਲੀ ਦਲ ਅਤੇ ਕਾਂਗਰਸ ਦੇ ਪਾਰਟੀ ਕਾਰਕੁਨਾਂ ਦੇ ਸਮਰਥਨ ਨਾਲ ਲਾਸ਼ਾਂ ਥਾਣਾ ਸਿਟੀ ਫਰੀਦਕੋਟ ਸਾਹਮਣੇ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਪਾਇਲਟ ਜਿਪਸੀ ਵਿੱਚ ਸਵਾਰ ਸੁਰੱਖਿਆ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਏ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਨਹੀਂ ਪਹੁੰਚਾਇਆ।

Show More

Related Articles

Leave a Reply

Your email address will not be published. Required fields are marked *

Close