International

279 ਕੈਨੇਡੀਅਨਾਂ ਵਾਲੇ ਬੇੜੇ ਨੂੰ ਕੰਬੋਡੀਆ ਦੀ ਬੰਦਰਗਾਹ ਉੱਤੇ ਮਿਲੀ ਪਨਾਹ

ਟੋਰਾਂਟੋ, : ਗਲੋਬਲ ਅਫੇਅਰਜ਼ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੋਰੋਨਾਵਾਇਰਸ ਦੇ ਡਰ ਕਾਰਨ ਪੰਜ ਹੋਰਨਾਂ ਬੰਦਰਗਾਹਾਂ ਉੱਤੇ ਪਨਾਹ ਹਾਸਲ ਨਾ ਹੋਣ ਤੋਂ ਬਾਅਦ 279 ਕੈਨੇਡੀਅਨਾਂ ਵਾਲੇ ਬੇੜੇ ਨੂੰ ਇਸ ਸਮੇਂ ਕੰਬੋਡੀਆ ਵਿੱਚ ਸਮੁੰਦਰੀ ਤੱਟ ਉੱਤੇ ਖੜ੍ਹਾਇਆ ਗਿਆ ਹੈ।
ਦੋ ਹਫਤਿਆਂ ਤੱਕ ਸਮੁੰਦਰ ਵਿੱਚ ਫਸੇ ਐਮਐਸ ਵੈਸਟਰਡੈਮ ਬੇੜੇ ਨੂੰ ਆਖਿਰਕਾਰ ਵੀਰਵਾਰ ਸਵੇਰੇ ਦੱਖਣਪੱਛਮੀ ਕੰਬੋਡੀਆ ਵਿੱਚ ਸਿਹਨੂਕਵਿਲੇ ਦੀ ਬੰਦਰਗਾਹ ਉਤੇ ਖੜ੍ਹਾਇਆ ਗਿਆ। ਇਸ ਬੇੜੇ ਨੇ ਇਸ ਹਫਤੇ ਉਦੋਂ ਸੁਰਖੀਆਂ ਬਟੋਰੀਆਂ ਜਦੋਂ ਥਾਈਲੈਂਡ, ਜਾਪਾਨ, ਤਾਇਵਾਨ, ਗੁਆਮ ਤੇ ਫਿਲੀਪੀਨਜ਼ ਵੱਲੋਂ ਕੋਵਿਡ-19 ਆਊਟਬ੍ਰੇਕ ਦੇ ਡਰ ਕਾਰਨ ਇਸ ਬੇੜੇ ਨੂੰ ਆਪਣੀਆਂ ਬੰਦਰਗਾਹਾਂ ਵਿੱਚ ਦਾਖਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਗਿਆ।
ਬੇੜੇ ਦੇ ਆਪਰੇਟਰ ਹਾਲੈਂਡ ਅਮੈਰਿਕਾ ਲਾਈਨ ਦਾ ਕਹਿਣਾ ਹੈ ਕਿ ਉਸ ਦੇ 1455 ਯਾਤਰੀਆਂ ਤੇ ਅਮਲੇ ਦੇ 802 ਮੈਂਬਰਾਂ ਵਿੱਚ ਵਾਇਰਲ ਦੇ ਕੋਈ ਨਿਸ਼ਾਨ ਨਹੀ ਹਨ। ਭਾਵ ਕਿ ਕਿਸੇ ਤਰ੍ਹਾਂ ਵੀ ਕੋਰੋਨਾਵਾਇਰਸ ਦੇ ਕੇਸਾਂ ਦੀ ਪੁਸ਼ਟੀ ਨਹੀਂ ਹੋਈ ਹੈ। ਇੱਕ ਈਮੇਲ ਵਿੱਚ ਗਲੋਬਲ ਅਫੇਅਰਜ਼ ਕੈਨੇਡਾ ਦੇ ਬੁਲਾਰੇ ਨੇ ਆਖਿਆ ਕਿ ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਆਪਣੇ ਹਮਰੁਤਬਾ ਕੰਬੋਡੀਆਈ ਅਧਿਕਾਰੀ ਪਰੈਕ ਸੋਖੋਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਇਸ ਬੇੜੇ ਨੂੰ ਪਨਾਹ ਦੇਣ ਦੀ ਇਜਾਜ਼ਤ ਦੇਣ ਵਾਸਤੇ ਧੰਨਵਾਦ ਕੀਤਾ ਗਿਆ ਹੈ।

Show More

Related Articles

Leave a Reply

Your email address will not be published. Required fields are marked *

Close