Sports

ਸੌਰਵ ਗਾਂਗੁਲੀ ਬਣ ਸਕਦੇ ਹਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਧਾਨ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਅਗਲੇ ਪ੍ਰਧਾਨ ਹੋਣਗੇ। ਬੋਰਡ ਦੇ ਇਸ ਸਿਖਰਲੇ ਅਹੁਦੇ ਲਈ ਉਨ੍ਹਾਂ ਦੇ ਨਾਂ ‘ਤੇ ਲਗਪਗ ਸਾਰੀਆਂ ਧਿਰਾਂ ਸਹਿਮਤ ਹਨ। ਸਾਬਕਾ ਭਾਰਤੀ ਬੱਲੇਬਾਜ਼ ਬ੍ਰਿਜੇਸ਼ ਪਟੇਲ ਨੂੰ ਆਈਪੀਐੱਲ ਚੇਅਰਮੈਨ ਦਾ ਅਹੁਦਾ ਮਿਲ ਸਕਦਾ ਹੈ। ਬੋਰਡ ‘ਚ ਸ਼ਾਮਲ ਕੀਤੇ ਜਾਣ ਵਾਲੇ ਦੋ ਹੋਰ ਨਵੇਂ ਚਿਹਰਿਆਂ ‘ਚ ਜਯ ਸ਼ਾਹ ਤੇ ਅਰੁਣ ਧੂਮਲ ਸ਼ਾਮਲ ਹਨ। ਜਯ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਪੁੱਤਰ ਜਦੋਂਕਿ ਅਰੁਣ ਵਿੱਤ ਰਾਜ ਮੰਤਰੀ ਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਅਨੁਰਾਗ ਠਾਕੁਰ ਦਾ ਛੋਟਾ ਭਰਾ ਹੈ। ਸ਼ਾਹ ਤੇ ਧੂਮਲ ਬੋਰਡ ਵਿੱਚ ਕ੍ਰਮਵਾਰ ਨਵੇਂ ਸਕੱਤਰ ਤੇ ਖ਼ਜ਼ਾਨਚੀ ਹੋਣਗੇ। ਭਲਕੇ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ, ਪਰ ਸਾਰੇ ਉਮੀਦਵਾਰਾਂ ਬਾਰੇ ਸਹਿਮਤੀ ਬਣਨ ਕਰਕੇ ਚੋਣ ਦੀ ਲੋੜ ਨਹੀਂ ਰਹੀ।

Show More

Related Articles

Leave a Reply

Your email address will not be published. Required fields are marked *

Close