Canada

ਅਲਬਰਟਾ ਵਿਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਚੱਲਦੇ ਸਰਕਾਰ ਨੇ ਜਾਰੀ ਕੀਤੀਆਂ ਨਵੀਆਂ ਪਾਬੰਦੀਆਂ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਨੂੰ ਨੱਥ ਪਾਉਣ ਦੇ ਲਈ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਲਾਈਵ ਟੈਲੀਵਿਜ਼ਨ ’ਤੇ ਜਨਤਕ ਸਿਹਤ ਸੰਬੰਧੀ ਪਾਬੰਦੀਆਂ ਦਾ ਮੰਗਲਵਾਰ ਨੂੰ ਐਲਾਨ ਕੀਤਾ।
ਇਸ ਸੰਬੰਧੀ ਇਕ ਐਮਰਜੈਂਸੀ ਮੀਟਿੰਗ ਵੀ ਹੋਈ ਜਿਸ ਵਿਚ ਸੂਬੇ ਵਿਚ ਸਿਹਤ ਸੇਵਾ ਪ੍ਰਣਾਲੀ ਦੀ ਸੁਰੱਖਿਆ ਅਤੇ ਨਵੇਂ ਉਪਾਅ ਨੂੰ ਮਨਜ਼ੂਰੀ ਦਿੱਤੀ ਗਈ।
ਕਿੰਡਰਗਾਰਟਨ ਤੋਂ ਲੈ ਕੇ 12ਵੀਂ ਤੱਕ ਦੀ ਆਨਲਾਈਨ ਕਲਾਸ ਦੀ ਮਿਆਦ 25 ਮਈ ਤੱਕ ਵਧਾ ਦਿੱਤੀ ਗਈ ਹੈ। ਮਹੱਤਵਪੂਰਨ ਦਫਤਰਾਂ ਦੇ ਲਈ ਛੋਟ ਦੇ ਨਾਲ ਉਨ੍ਹਾਂ ਕੰਮ ਵਾਲੇ ਸਥਾਨਾਂ ਨੂੰ 10 ਦਿਨਾਂ ਤੱਕ ਬੰਦ ਰੱਖਿਆ ਜਾਵੇਗਾ ਜਿੱਥੇ ਕੋਵਿਡ-19 ਦੇ ਮਾਮਲੇ ਨਿਕਲ ਕੇ ਸਾਹਮਣੇ ਆ ਰਹੇ ਹਨ।
ਰੀਟੇਲ ਬਿਜਨੈੱਸ ਦੇ ਕੋਲ ਫਾਇਰ ਕੋਡ ਦੇ 10 ਫੀਸਦੀ ਜਾਂ ਘੱਟੋ ਘੱਟ 5 ਗ੍ਰਾਹਕਾਂ ਦੀ ਸਮਰੱਥਾ ਹੋਵੇਗੀ ਜੋ ਤੁਰੰਤ ਪ੍ਰਭਾਵੀ ਹੋਵੇਗੀ।
ਸੈਲੂਨ, ਟੈਟੂ ਪਾਰਲਰ, ਹੇਅਰ ਅਤੇ ਨੇਲ ਸੈਲੂਨ ਬੰਦ ਰਹਿਣਗੇ। ਨਵੀਆਂ ਪਾਬੰਦੀਆਂ ਦੇ ਤਹਿਤ ਰੈਸਟੋਰੈਂਟ ਸਿਰਫ ਟੇਕ ਆਊਟ ਅਤੇ ਡਲੀਵਰੀ ਤੱਕ ਹੀ ਸੀਮਤ ਰਹਿਣਗੇ।
ਕੇਨੀ ਨੇ ਕਿਹਾ ਕਿ ਬਾਹਰੀ ਸਮਾਜਿਕ ਸਭਾਵਾਂ ਜਿਸ ਵਿਚ ਅਜੇ ਤੱਕ 10 ਲੋਕਾਂ ਤੱਕ ਛੋਟ ਸੀ ਇਸ ਨੂੰ ਘਟਾ ਕੇ 5 ਤੱਕ ਸੀਮਤ ਕਰ ਦਿੱਤਾ ਗਿਆ ਹੈ। ਪੂਜਾ ਸਥਾਨਾਂ ਵਿਚ 15 ਲੋਕ ਤੋਂ ਵੱਧ ਭੀੜ ਨਹੀਂ ਇਕੱਠਾ ਹੋਵੇਗੀ। ਅੰਤਿਮ ਸੰਸਕਾਰ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ 10 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ 20 ਲੋਕ ਅੰਤਿਮ ਸੰਸਕਾਰ ਵਿਚ ਸ਼ਾਮਲ ਹੋ ਸਕਦੇ ਸੀ। ਕੈਨੀ ਨੇ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਲੋਕਾਂ ਦੀ ਜਾਨ ਬਚਾਉਣਾ ਹੈ ਜਿਸ ਕਾਰਨ ਅਜਿਹੀਆਂ ਸਖਤ ਪਾਬੰਦੀਆਂ ਲਾਉਣੀਆਂ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਸਿਹਤ ਸੰਬੰਧੀ ਸੇਵਾਵਾਂ ਜਾਰੀ ਰਹਿਣਗੀਆਂ।

Show More

Related Articles

Leave a Reply

Your email address will not be published. Required fields are marked *

Close