Canada

ਅਲਬਰਟਾ ਵਿਚ ਐਸਟਰਾਜੈਨੇਕਾ ਟੀਕੇ ਨਾਲ ਪਹਿਲੀ ਮੌਤ

ਐਡਮਿੰਟਨ (ਦੇਸ ਪੰਜਾਬ ਟਾਈਮਜ਼)- ਅਲਬਰਟਾ ਵਿਚ ਅਸਟਰਾਜੈਨੇਕ ਵੈਕਸੀਨ ਦੀ ਡੋਜ਼ ਪ੍ਰਾਪਤ ਕਰਨ ਤੋਂ ਬਾਅਦ ਇਕ 50 ਸਾਲਾ ਮਹਿਲਾ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਵੈਕਸੀਨ ਨਾਲ ਮੌਤ ਨਾਲ ਜੁੜਿਆ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਕਿਊਬਿਕ ਵਿਚ 54 ਸਾਲਾ ਮਹਿਲਾ ਦੀ 27 ਅਪ੍ਰੈਲ ਨੂੰ ਮੌਤ ਹੋਈ ਸੀ। ਡਾ. ਦੀਨਾ ਹਿੰਸਾ ਨੇ ਮੰਗਲਵਾਰ ਸ਼ਾਮ ਨੂੰ ਟਵੀਟ ਕਰਕੇ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਕਿਹਾ ਕਿ ਮਰੀਜ਼ ਦੀ ਗੋਪਨੀਅਤਾ ਰੱਖਣ ਕਾਰਨ ਵਧੇਰੇ ਜਾਣਕਾਰੀ ਨਹੀਂ ਦਿੱਤੀ ਜਾ ਸਕਦੀ।
ਡਾ. ਦੀਨਾ ਨੇ ਦੱਸਿਆ ਕਿ ਸੂਬੇ ਵਿਚ ਐਸਟਰਾਜੈਨੇਕਾ ਜਾਂ ਕੋਵਿਡਸ਼ੀਲਡ ਦੀਆਂ 253,000 ਖੁਰਾਕਾਂ ਅੱਜ ਤੱਕ ਦਿੱਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਮਹਿਲਾ ਦੀ ਮੌਤ ’ਤੇ ਦੁੱਖ ਹੈ ਪਰ ਇਸ ਦੇ ਨਾਲ ਹੀ ਅਸੀਂ ਸੂਬੇ ਦੇ ਲੋਕਾਂ ਨੂੰ ਇਸ ਡਰ ਵਿਚੋਂ ਵੀ ਕੱਢਣਾ ਚਾਹੁੰਦੇ ਹਾਂ ਕਿ ਵੈਕਸੀਨ ਤੋਂ ਬਾਅਦ ਜ਼ੋਖਿਮ ਦਾ ਖਤਰਾ ਬਹੁਤ ਦੁਰਲੱਭ ਹੈ। ਉਨ੍ਹਾਂ ਕਿਹਾ ਕਿ 50 ਤੋਂ 59 ਸਾਲ ਦੀ ਉਮਰ ਦੇ ਅਲਬਰਟਨ ਜਿਨ੍ਹਾਂ ਨੂੰ ਐਸਟਰਾਜੈਨੇਕਾ ਵੈਕਸੀਨ ਲੱਗ ਚੁੱਕੀ ਹੈ ਉਨ੍ਹਾਂ ਵਿਚ ਕੋਵਿਡ 19 ਨਾਲ ਹੋਣ ਵਾਲੀ ਮੌਤ ਦਾ ਖਤਰਾ 350 ਗੁਣਾ ਘੱਟ ਜਾਂਦਾ ਹੈ।

Show More

Related Articles

Leave a Reply

Your email address will not be published. Required fields are marked *

Close