Canada

ਜੂਨ ਮਹੀਨੇ ਦੇ ਅੰਤ ਤੱਕ ਕੈਨੇਡਾ ਪੁੱਜਣਗੀਆਂ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 6.4 ਮਿਲੀਅਨ ਖੁਰਾਕਾਂ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਨੇਡਾ ਵਿੱਚ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੈਕਸੀਨ ਦਾ ਟੀਕਾਕਰਨ ਤੇਜ਼ੀ ਨਾਲ ਚੱਲ ਰਿਹਾ ਹੈ। ਇਸੇ ਵਿਚਕਾਰ ਖ਼ਬਰ ਆ ਰਹੀ ਹੈ ਕਿ ਜੂਨ ਮਹੀਨੇ ਦੇ ਅੰਤ ਤੱਕ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ 6.4 ਮਿਲੀਅਨ ਖੁਰਾਕਾਂ ਕੈਨੇਡਾ ਪੁੱਜਣਗੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਸੂਤਰ ਨੇ ਦੱਸਿਆ ਕਿ 30 ਜੂਨ ਤੱਕ ਕੈਨੇਡਾ ਪਹੁੰਚਣ ਵਾਲੀਆਂ ਐਸਟ੍ਰਾਜ਼ੈਨੇਕਾ ਵੈਕਸੀਨ ਦੀਆਂ ਖੁਰਾਕਾਂ ਵਿੱਚੋਂ 1.6 ਮਿਲੀਅਨ ਖੁਰਾਕਾਂ ਦੀ ਖੇਪ ਯੂਐਨ ਰਾਹੀਂ ਆਵੇਗੀ। ਕੋਵੈਕਸ ਦੀਆਂ ਇਹ ਖੁਰਾਕਾਂ ਦੱਖਣੀ ਕੋਰੀਆ ਵਿੱਚ ਤਿਆਰ ਕੀਤੀਆਂ ਜਾ ਰਹੀਆਂ ਹਨ। ਜਦਕਿ 1 ਮਿਲੀਅਨ ਖੁਰਾਕਾਂ ਅਮਰੀਕਾ ਤੋਂ ਆਉਣਗੀਆਂ। ਇਸ ਤੋਂ ਇਲਾਵਾ 1.5 ਮਿਲੀਅਨ ਖੁਰਾਕਾਂ ਭਾਰਤ ਦੀ ਸੀਰਮ ਇੰਸਟੀਟਿਊਟ ਤੋਂ ਪਹੁੰਚਣੀਆਂ ਸਨ, ਪਰ ਭਾਰਤ ਵਿੱਚ ਵਧ ਰਹੇ ਕੋਰੋਨਾ ਸੰਕਟ ਵਿਚਾਲੇ ਕੈਨੇਡਾ ਇਹ ਖੁਰਾਕਾਂ ਮੰਗਵਾਉਣ ਲਈ ਦਬਾਅ ਨਹੀਂ ਪਾਏਗਾ। ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦੀ ਮਾਰ ਝੱਲ ਰਹੇ ਭਾਰਤ ਵਿੱਚ ਕੋਰੋਨਾ ਦੇ ਰੋਜ਼ਾਨਾ ਕੇਸਾਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਰੋਜ਼ਾਨਾ ਕੇਸ ਹੁਣ 4 ਲੱਖ ਦੇ ਕਰੀਬ ਪਹੁੰਚ ਚੁੱਕੇ ਹਨ, ਜਦਕਿ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ 3 ਹਜ਼ਾਰ ਤੋਂ ਉਪਰ ਚੱਲ ਰਿਹਾ ਹੈ। ਸਿਰਮ ਇੰਸਟੀਟਿਊਟ ਭਾਰਤ ਦੀ ਸਭ ਤੋਂ ਵੱਡੀ ਮੈਡੀਕਲ ਸੰਸਥਾ ਹੈ। ਇਸ ਵੱਲੋਂ ਬਣਾਈਆਂ ਗਈਆਂ ਕੋਵੈਕਸ ਅਤੇ ਕੋਵੀਸ਼ੀਲਡ ਵੈਕਸੀਨ ਦੂਜੇ ਮੁਲਕਾਂ ਨੂੰ ਵੀ ਸਪਲਾਈ ਕੀਤੀਆਂ ਗਈਆਂ ਹਨ। ਇਸ ’ਤੇ 90 ਤੋਂ ਵੱਧ ਮੁਲਕ ਨਿਰਭਰ ਹਨ। ਇਸ ਸੰਸਥਾ ਵੱਲੋਂ ਬਣਾਈ ਗਈ ਕੋਵੀਸ਼ੀਲਡ ਵੈਕਸੀਨ ਦੀਆਂ ਖੁਰਾਕਾਂ ਕੈਨੇਡਾ ਨੂੰ ਵੀ ਭੇਜੀਆਂ ਗਈਆਂ ਸਨ।

Show More

Related Articles

Leave a Reply

Your email address will not be published. Required fields are marked *

Close