Canada

ਓਮੀਕ੍ਰੋਨ ਦੇ ਚੱਲਦੇ ਕੈਨੇਡੀਅਨ ਡਾਲਰ 4 ਮਹੀਨੇ ਦੇ ਹੇਠਲੇ ਪੱਧਰ ’ਤੇ ਪੁੱਜਾ

ਟੋਰੰਟੋ (ਦੇਸ ਪੰਜਾਬ ਟਾਈਮਜ਼)- ਕੈਨੇਡੀਆਈ ਡਾਲਰ ਸੋਮਵਾਰ ਨੂੰ ਆਪਣੇ ਹਮਰੁਤਬਾ ਅਮਰੀਕੀ ਡਾਲਰ ਦੇ ਮੁਕਾਬਲੇ ਕਮਜ਼ੋਰ ਹੋ ਗਿਆ ਕਿਉਂਕਿ ਓਮੀਕ੍ਰੋਨ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਅਤੇ ਯੂ. ਐਸ. ਡੋਮੈਸਟਿਕ ਦੀਆਂ ਸੰਭਾਵਨਾਵਾਂ ਨੂੰ ਝਟਕਾ ਲੱਗਾ ਸੀ।
ਖਰਚ ਦਾ ਬਿੱਲ ਨਿਵੇਸ਼ਕਾਂ ਦੀ ਧਾਰਨਾ ’ਤੇ ਭਾਰੀ ਪੈ ਰਿਹਾ ਹੈ। ਓਮੀਕ੍ਰੋਨ ਵੈਰੀਐਂਟ ਦੇ ਕਾਰਨ ਗਲੋਬਲ ਸ਼ੇਅਰ ਮਾਰਕੀਟ ਵਿਚ ਗਿਰਾਵਟ ਆਈ ਹੈ। ਨੀਦਰਲੈਂਡ ਇਸ ਹਫਤੇ ਦੇ ਅਖੀਰ ਤੱਕ ਲੌਕਡਾਊਨ ’ਤੇ ਚਲਾ ਗਿਆ। ਕਈ ਦੇਸ਼ਾਂ ਨੇ ਆਪਣੀ ਹਵਾਈ ਸਰਹੱਦਾਂ ’ਤੇ ਪਾਬੰਦੀਆਂ ਲਗਾ ਦਿੱਤੀਆਂ ਜਿਸ ਕਾਰਨ ਸ਼ੇਅਰ ਮਾਰਕੀਟ ਦਬਾਅ ਵਿਚ ਹੈ। ਕੈਨੇਡਾ ਤੇਲ ਸਣੇ ਆਪਣੇ ਐਕਸਪੋਰਟ ਦਾ 75% ਮਾਲ ਅਮਰੀਕਾ ਨੂੰ ਭੇਜਦਾ ਹੈ। ਅਮਰੀਕੀ ਕੱਚੇ ਤੇਲ ਦੀ ਕੀਮਤ 4.4% ਡਿੱਗ ਕੇ 67.73 ਹੋ ਗਈ ਹੈ ਜਦੋਂਕਿ ਕੈਨੇਡੀਅਨ ਡਾਲਰ 0.4% ਡਿੱਗ ਕੇ 1.2932 ’ਤੇ ਬਿਜਨੈੱਸ ਕਰ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close