Canada

ਕੈਲਗਿਰੀ : ਕੈਲਗਿਰੀ ਕਰਾਸ ਦੀ ਹੋਈ ਡਿਬੇਟ, ਕੈਲਗਿਰੀ ਕਰਾਸ ਤੋਂ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਚੁੱਕੇ ਕਈ ਅਹਿਮ ਮੁੱਦੇ

 

 

ਕੈਲਗਿਰੀ: ਅੱਜ ਮਾਰਲਬਰੋਹ ਦੇ ਕਮਿਊਨਟੀ ਹਾਲ ਵਿਖੇ ਕੈਲਗਿਰੀ ਕਰਾਸ ਦੀ ਡਿਬੇਟ ਹੋਈ । ਜਿਸ ਵਿਚ ਕੈਲਗਿਰੀ ਕਰਾਸ ਤੋਂ ਅਲਬਰਟਾ ਪਾਰਟੀ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ, ਯੂਨਾਈਟਿਡ ਕੰਜਰਵੇਟਿਵ ਪਾਰਟੀ ਦੇ ਮਿੱਕੀ ਐਮਰੀ, ਲਿਬਰਲ ਪਾਰਟੀ ਦੇ ਨਸੀਰ ਅਲ-ਕੁਕਹਨ ਅਤੇ ਐਨਡੀਪੀ ਦੇ ਉਮੀਦਵਾਰ ਰਿਕਾਰਡੋ ਮਿਰਾਂਡਾ ਨੇ ਹਿੱਸਾ ਲਿਆ । ਇਸ ਡਿਬੇਟ ਵੱਖ ਵੱਖ ਮੁੱਦਿਆਂ ਤੇ ਬਹਿਸ ਕੀਤੀ ਗਈ। ਜਾਣਕਾਰੀ ਮੁਤਾਬਕ ਇਸ ਡਿਬੇਟ ਵਿਚ ਅਲਬਰਟਾ ਪਾਰਟੀ ਦੇ ਉਮੀਦਵਾਰ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ  ਛਾਏ ਰਹੇ। ਇਸ ਡਿਬੇਟ ਵਿਚ ਬ੍ਰਹੱਮ ਪ੍ਰਕਾਸ਼ ਸਿੰਘ ਲੁੱਡੂ ਨੇ ਡਰੱਗ, ਕਰਾਈਮ, ਐਜੂਕੇਸ਼ਨ, ਹੈਲਥ, ਨੌਕਰੀਆਂ, ਕਾਰਬਨ ਟੈਕਸ ਅਤੇ ਕਈ ਹੋਰ ਮਹੱਤਵਪੂਰਨ ਮੁੱਦਿਆਂ ਤੇ ਬਹਿਸ ਕੀਤੀ । ਇਹ ਡਿਬੇਟ ਤਕਰੀਬਨ ਡੇਢ ਘੰਟੇ ਤੱਕ ਚੱਲੀ।ਇਸ ਮੌਕੇ ਕੰਸਟੀਟਿਊਂਸ਼ੀਂ ਦੇ ਲੋਕਾਂ ਨੇ ਉਮੀਦਵਾਰਾਂ ਨੂੰ ਕਈ ਸਵਾਲ ਪੁੱਛੇ। ਜਾਣਕਾਰੀ ਮੁਤਾਬਕ ਡੇਢ ਘੰਟੇ ਤੱਕ ਚੱਲੀ ਡਿਬੇਟ ਤੋਂ ਬਾਅਦ ਪਾਰਟੀਆਂ ਦੇ ਉਮੀਦਵਾਰਾਂ ਨੇ ਇੱਕ ਤਸਵੀਰ ਵਿਚ ਖਿਚਵਾਈ।

Show More

Related Articles

Leave a Reply

Your email address will not be published. Required fields are marked *

Close