National

ਯਾਸੀਨ ਮਲਿਕ ਦੇ JKLF ’ਤੇ ਪਾਬੰਦੀ

ਯਾਸੀਨ ਮਲਿਕ ਦੀ ਅਗਵਾਈ ਹੇਠਲੇ ਸੰਗਠਨ ‘ਜੰਮੂ–ਕਸ਼ਮੀਰ ਲਿਬਰੇਸ਼ਨ ਫ਼ਰੰਟ’ (JKLF) ਉੱਤੇ ਕੇਂਦਰ ਸਰਕਾਰ ਨੇ ਅੱਜ ਸ਼ੁੱਕਰਵਾਰ ਨੂੰ ਪਾਬੰਦੀ ਲਾ ਦਿੱਤੀ ਹੈ। ਇਹ ਪਾਬੰਦੀ ਦਹਿਸ਼ਤਗਰਦੀ ਵਿਰੋਧੀ ਕਾਨੂੰਨ ਅਧੀਨ ਲਾਈ ਗਈ ਹੈ।
ਇਹ ਜੱਥੇਬੰਦੀ ਹੁਣ ਜੰਮੂ–ਕਸ਼ਮੀਰ ਵਿੱਚ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਵੱਖਵਾਦੀ ਪ੍ਰਚਾਰ ਕਰ ਸਕੇਗੀ ਤੇ ਨਾ ਹੀ ਉਹ ਅਜਿਹੀਆਂ ਵੱਖਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਸਕੇਗੀ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸੰਗਠਨ ਉੱਤੇ ਪਾਬੰਦੀ ਗ਼ੈਰ–ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੀਆਂ ਵੱਖੋ–ਵੱਖਰੀਆਂ ਵਿਵਸਥਾਵਾਂ ਅਧੀਨ ਲਾਈ ਗਈ ਹੈ।
ਯਾਸੀਨ ਮਲਿਕ ਇਸ ਵੇਲੇ ਜੰਮੂ ਦੀ ਕੋਟ ਬਲਵਲ ਵਿੱਚ ਬੰਦ ਹੈ। JKLF ਜੰਮੂ–ਕਸ਼ਮੀਰ ਦੀ ਦੂਜੀ ਅਜਿਹੀ ਜੱਥੇਬੰਦੀ ਹੈ, ਜਿਸ ਉੱਤੇ ਇਸ ਮਹੀਨੇ ਪਾਬੰਦੀ ਲਾਈ ਗਈ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ‘ਜਮਾਅਤ–ਏ–ਇਸਲਾਮੀ ਜੰਮੂ–ਕਸ਼ਮੀਰ’ ਉੱਤੇ ਪਾਬੰਦੀ ਲਾਈ ਗਈ ਸੀ।

Show More

Related Articles

Leave a Reply

Your email address will not be published. Required fields are marked *

Close