National

47 ਘੰਟਿਆਂ ਪਿੱਛੋਂ ਸਹੀ–ਸਲਾਮਤ ਕੱਢਿਆ ਬੋਰ ’ਚ ਡਿੱਗਿਆ ਬੱਚਾ

ਹਰਿਆਣਾ ’ਚ ਹਿਸਾਰ ਦੇ ਪਿੰਡ ਬਾਲਸਮੰਦ ਵਿਖੇ 60 ਫੁੱਟ ਡੂੰਘੇ ਬੋਰ ਚ ਡਿੱਗੇ ਬੱਚੇ ਨੂੰ ਆਖ਼ਰਕਾਰ 47 ਘੰਟਿਆਂ ਮਗਰੋਂ ਸੁਰੱਖਿਅਤ ਢੰਗ ਨਾਲ ਬਾਹਰ ਕੱਢ ਲਿਆ ਗਿਆ ਹੈ। ਇਸ ਤੋਂ ਪਹਿਲਾਂ ਇਸ ਮਾਸੂਮ ਬੱਚੇ ਨੂੰ ਬਚਾਉਣ ਲਈ ਵੱਡੀ ਪੱਧਰ ਉਤੇ ਯਤਨ ਜਾਰੀ ਸਨ। ਬੱਚੇ ਨੂੰ ਬਚਾਉਣ ਲਈ ਫੌਜ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਉਤੇ ਬਚਾਓ ਮੁਹਿੰਮ ਚਲਾਈ ਜਾ ਰਹੀ ਸੀ।ਮਿਲੀ ਜਾਣਕਾਰੀ ਅਨੁਸਾਰ 15 ਮਹੀਨੇ ਦਾ ਬੱਚਾ ਨਦੀਮ ਉਸ ਸਮੇਂ 60 ਫੁੱਟ ਡੂੰਘੇ ਬੋਰ ਵਿਚ ਅਚਾਨਕ ਡਿੱਗ ਗਿਆ ਸੀ, ਜਦੋਂ ਉਹ ਖੇਡ ਰਿਹਾ ਸੀ।ਬੱਚੇ ਦੇ ਬੋਰ ’ਚ ਡਿੱਗਣ ਮਗਰੋਂ ਮਾਪਿਆਂ ਵੱਲੋਂ ਪਿੰਡ ਦੇ ਸਰਪੰਚ ਨੂੰ ਤੁਰੰਤ ਜਾਣਕਾਰੀ ਦਿੱਤੀ ਗਈ, ਜਿਸ ਨੇ ਸਥਾਨਕ ਪੁਲਿਸ ਅਤੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ ਹਿਸਾਰ ਅਸ਼ੋਕ ਕੁਮਾਰ ਮੀਨਾ ਅਤੇ ਐਸ ਪੀ ਸ਼ਿਵ ਚਰਨ ਮੌਕੇ ਉਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕਰਨ ਦੇ ਹੁਕਮ ਦਿੱਤੀ। ਡੀਸੀ ਅਸ਼ੋਕ ਕੁਮਾਰ ਮੁਤਾਬਕ ਬੱਚੇ ਦੀ ਹਾਲਤ ਠੀਕ ਹੈ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਬੱਚੇ ਨੂੰ ਬੋਰ ਵਿਚ ਆਕਸੀਜਨ ਦਿੱਤੀ ਜਾ ਰਹੀ ਸੀ।ਇਕ ਸਥਾਨਕ ਵਾਸੀ ਖੁਰਸ਼ੀਦ ਅਹਿਮਦ ਨੇ ਕਿਹਾ ਕਿ ਇਹ ਘਟਨਾ ਕੱਲ੍ਹ ਸ਼ਾਮ 5.15 ਵਜੇ ਉਸ ਸਮੇਂ ਵਾਪਰੀ ਜਦੋਂ ਬੱਚਾ ਖੇਡਦਾ–ਖੇਡਦਾ ਤਾਂ ਅਚਾਨਕ ਉਹ ਬੋਰ ਵਿਚ ਜਾ ਡਿੱਗਿਆ।ਸੂਤਰਾਂ ਦਾ ਕਹਿਣਾ ਹੈ ਕਿ ਐਨਡੀਆਰਐਫ ਟੀਮ ਅਤੇ ਭਾਰਤੀ ਫੌਜ ਵੱਲੋਂ ਬੋਰ ਤੋਂ 17 ਫੁੱਟ ਦੂਰੀ ਉਤੇ ਇਕ ਹੋਰ ਬੋਰ ਕੀਤਾ ਜਾ ਰਿਹਾ ਸੀ ਤਾਂ ਜੋ ਬੱਚੇ ਤੱਕ ਪਹੁੰਚਿਆ ਜਾਵੇ।ਡਿਪਟੀ ਕਮਿਸ਼ਨਰ ਅਸ਼ੋਕ ਕੁਮਾਰ ਨੇ ਕਿਹਾ ਕਿ ਬੱਚੇ ਤੱਕ ਪਹੁੰਚਣ ਨੇ ਨੇੜੇ ਹਨ। ਉਨ੍ਹਾਂ ਕਿਹਾ ਸੀ ਕਿ ਕੁਝ ਸਮੇਂ ਤੱਕ ਬੱਚਾ ਸੁਰੱਖਿਅਤ ਉਨ੍ਹਾਂ ਦੇ ਹੱਥਾਂ ਵਿਚ ਹੋਵੇਗਾ। ਜਿਸ ਤੋਂ ਬਾਅਦ ਹੁਣ ਇਹ ਖ਼ਬਰ ਆ ਰਹੀ ਹੈ ਕਿ ਬੱਚਾ ਸੁਰੱਖਿਆ ਬੋਰ ਚੋਂ ਕੱਢ ਲਿਆ ਗਿਆ ਹੈ। ਦੱਸ ਦੇਈਏ ਕਿ ਬੱਚੇ ਦੇ ਬੋਰ ਵਿਚ ਡਿੱਗਣ ਦੀ ਖ਼ਬਰ ਆਸਪਾਸ ਦੇ ਪਿੰਡਾਂ ਚ ਪਹੁੰਚਦਿਆਂ ਹੀ ਵੱਡੀ ਗਿਣਤੀ ਚ ਲੋਕ ਉਥੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਬੱਚੇ ਨੂੰ ਬਾਹਰ ਕੱਢੇ ਜਾਣ ਤੋਂ ਬਾਅਦ ਤੁਰੰਤ ਇਲਾਜ ਵਾਸਤੇ ਹਸਪਤਾਲ ਪਹੁੰਚਾਉਣ ਲਈ ਐਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਹੈ।
ਬੱਚੇ ਨੂੰ ਕੱਢਣ ਵਾਸਤੇ ਲੰਘੀ ਰਾਤ ਭਰ ਵੀ ਬਚਾਓ ਕੰਮ ਜਾਰੀ ਰਿਹਾ। ਰਾਤ ਸਮੇਂ ਅਸਥਾਈ ਲਾਈਟਾ ਲਗਾਕੇ ਬਚਾਓ ਦੇ ਕੰਮ ਕੀਤੇ ਜਾਂਦੇ ਰਹੇ।

Show More

Related Articles

Leave a Reply

Your email address will not be published. Required fields are marked *

Close