Canada
ਅਲਬਰਟਾ ‘ਚ 811 ‘ਤੇ ਰੋਜ਼ ਆ ਰਹੀਆਂ ਹਨ 5,700 ਤੋਂ ਵੱਧ ਕਾਲਾਂ
ਅਲਬਰਟਾ ਸਿਹਤ ਵਿਭਾਗ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਸਬੰਧੀ ਜਾਰੀ ਕੀਤਾ ਗਿਆ 811 ਹੈਲਥ ਐਮਰਜੈਂਸੀ ਨੰਬਰ ਤੇ ਪ੍ਰਤੀ ਦਿਨ 5,700 ਤੋਂ ਵੱਧ ਕਾਲਾਂ ਆ ਰਹੀਆਂ ਹਨ ਜਿਸ ਕਾਰਨ ਕਾਲ ਕਰਨ ਵਾਲੇ ਨੂੰ ਲੰਮਾ ਸਮਾਂ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਲਜ਼ ਅਟੈਂਡ ਕਰਨ ਲਈ ਵਾਧੂ ਸਟਾਫ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਵੀਰਵਾਰ ਤੱਕ, ਸੂਬੇ ਵਿਚ 4,288 ਟੈਸਟ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਨੈਗਿਟਵ ਹੀ ਸਨ।