Canada

ਕੈਲਗਿਰੀ: ਐਲਬਰਟਾ ਪਾਰਟੀ ਦੀ ਨੌਰਥ-ਈਸਟ ਦੀ ਰੈਲੀ ਵਿਚ ਹੋਈ ਵਿਸ਼ਾਲ ਇਕੱਤਰਤਾ

ਕੈਲਗਿਰੀ ਦੇ ਸਾਰੇ ਉਮੀਦਵਾਰਾਂ ਦੀ ਕਰਵਾਈ ਗਈ ਜਾਣ ਪਛਾਣ

ਕੈਲਗਰੀ, ਅੱਜ ਕੈਲਗਰੀ ਨਾਰਥ-ਈਸਟ ਵਿਖੇ ਐਲਬਰਟਾ ਪਾਰਟੀ ਰੈਲੀ ਦਾ ਸਮਾਗਮ ਕਰਵਾਇਆ ਗਿਆ। ਇਸ ਰੈਲੀ ਸਮਾਗਮ ਵਿਚ ਉਮੀਦਵਾਰਾਂ ਦੇ ਹੱਕ ਵਿਚ ਲੋਕਾਂ ਦਾ ਵਿਸ਼ਾਲ ਇੱਕਠ ਹੋਇਆ।  ਇਸ ਮੌਕੇ  ਅਵਿਨਾਸ਼ ਖੰਘੂੜਾ ਦਾ ਨਾਂਅ ਉਮੀਦਵਾਰ ਵਜੋ ਐਲਾਨਿਆ ਗਿਆ।  ਇਸ ਮੌਕੇ ਫਾਲਕਿਨ ਰਿਜ ਤੋਂ ਐਲਬਰਟਾ ਪਾਰਟੀ ਦੇ  ਉਮੀਦਵਾਰ ਜਸਬੀਰ ਧਾਰੀ , ਕੈਲਗਿਰੀ- ਕਰਾਸ ਤੋਂ ਬ੍ਰਹਮ ਪ੍ਰਕਾਸ਼ ਸਿੰਘ ਲੁੱਡੁ ( ਜੋ ਕਿ ਅਦਾਰਾ ਦੇਸ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਵੀ ਹਨ ) ਨੂੰ ਵੀ ਉਮੀਦਵਾਰ ਵਜੋਂ ਐਲਾਨਿਆ ਗਿਆ ਤੇ ਅਖੀਰ ਵਿਚ ਗੈਰੀ ਅਰੋੜਾ ਵੀ ਉਮੀਦਵਾਰ ਵਜੋਂ ਐਲਾਨੇ ਗਏ। ਜਾਣਕਾਰੀ ਮੁਤਾਬਕ ਇਸ ਦੀ ਸ਼ੁਰੂਆਤ ਡੈਨ ਸਿੱਧੂ ਬਤੌਰ ਸਟੇਜ ਸਕੱਤਰ ਨੇ ਕੀਤੀ ਤੇ ਉਨ੍ਹਾਂ ਨੇ ਉਮੀਦਵਾਰਾਂ ਦੀ ਜਾਣ ਪਛਾਣ ਕਰਵਾਈ ਗਈ।  ਜਾਣਕਾਰੀ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਬਹੁਤ ਹੀ ਅਹਿਮ ਫੈਸਲੇ ਲਏ ਜਾਣਗੇ। ਇਹ ਵੀ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਅਲਬਰਟਾ ਪਾਰਟੀ ਆਪਣੀ ਸਰਕਾਰ ਵੀ ਬਣਾ ਸਕਦੀ ਹੈ।

Show More

Related Articles

Leave a Reply

Your email address will not be published. Required fields are marked *

Close