Canada

ਬਾਕਸਿੰਗ ਡੇਅ ‘ਤੇ ਕੈਲਗਰੀ ਦੇ ਸ਼ਾਪਿੰਗ ਮਾਲਾਂ ‘ਚ ਉਮੜੀ ਲੋਕਾਂ ਦੀ ਵੱਡੀ ਭੀੜ

ਕੈਲਰਗੀ (ਦੇਸ ਪੰਜਾਬ ਟਾਇਮਜ਼): ਅੱਜ ਬਾਕਸਿੰਗ ਡੇਅ ਦੇ ਚੱਲਦੇ ਕੈਲਗਰੀ ਦੇ ਕਈ ਮਾਲਾਂ ‘ਚ ਲੋਕਾਂ ਦੀ ਵੱਡੀ ਭੀੜ ਮੌਜੂਦ ਰਹੀ । ਕੈਲਗਰੀ ਦੇ ਉੱਤਰ ‘ਚ ਇੱਕ ਸ਼ਾਪਿੰਗ ਸੈਂਟਰ ਵਿੱਚ ਅਧਿਕਾਰੀਆਂ ਨੇ ਲੋਕਾਂ ਨੂੰ ਚੇਤਾਵਨੀ ਦਿੰਦੇ ਹੋਏ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਅਤੇ ਕਈ ਲੋਕਾਂ ਨੂੰ ਬਾਕਸਿੰਗ ਡੇਅ ‘ਤੇ ਖਰੀਦਦਾਰੀ ਕਰਨ ਲਈ ਭੀੜ ਕਾਰਨ ਮਾਲ ਦੇ ਬਾਹਰ ਵੀ ਖੜ੍ਹਾ ਰਹਿਣਾ ਪਿਆ। ਕਰਾਸ ਆਈਰਨ ਮਿਲਜ਼, ਅਲਜਟਾ, ਬਾਲਟਾਜ ਸਥਿਤ ਕਈ ਮਾਲ ਸੈਂਟਰਾਂ ਨੇ ਸ਼ੋਸ਼ਲ ਮੀਡੀਆਂ ‘ਤੇ ਫੋਟੋਜ਼ ਅਤੇ ਵੀਡੀਓਜ਼ ਸ਼ੇਅਰ ਕਰਦੇ ਹੋਏ ਲਿਖਿਆ ਕੇ ਬਾਕਸਿੰਗ ਡੇਅ ਕਾਰਨ ਉਥੇ ਵੱਡੀ ਗਿਣਤੀ ‘ਚ ਲੋਕਾਂ ਦੀ ਭੀੜ ਖਰੀਦਦਾਰੀ ਲਈ ਉਮੜ ਪਈ ਹੈ। ਪੁਲਿਸ ਅਧਿਕਾਰੀਆਂ ਨੇ ਇਸ ਸਬੰਧੀ ਕਿਹਾ ਕਿ ਉਹ ਲੋਕਾਂ ‘ਤੇ ਪੂਰੀ ਨਿਗਰਾਨੀ ਰੱਖ ਰਹੇ ਹਨ ਤਾਂ ਜੋ ਕੋਈ ਵੀ ਵਿਅਕਤੀ ਖਰੀਦਦਾਰੀ ਦੌਰਾਨ ਕੋਵਿਡ-19 ਦੇ ਨਿਯਮਾਂ ਦੀ ਉਲੰਘਨਾ ਨਾ ਕਰੇ। ਪਰ ਬਾਕਸਿੰਗ ਡੇਅ ‘ਤੇ ਸ਼ਾਪਿੰਗ ਮਾਲ ਖੁਲ੍ਹਣ ਤੋਂ ਬਾਅਦ ਹੀ ਸ਼ੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਵਾਇਲ ਹੋਇਆ ਜਿਨ੍ਹਾਂ ‘ਚ ਲੋਕਾਂ ਦੀ ਭੀੜ ਸ਼ਾਪਿੰਗ ਮਾਲ ਦੇ ਅੰਦਰ ਤੋਂ ਬਾਹਰ ਤੱਕ ਵੇਖਣ ਨੂੰ ਮਿਲੀ। ਹਲਾਂਕਿ ਅਲਬਰਟਾ ‘ਚ ਲਾਗੂ ਕੋਵਿਡ-19 ਦੇ ਨਿਯਮਾਂ ਅਨੁਸਾਰ ਹਰ ਦੁਕਾਨਦਾਰ ਨੂੰ ਸਮਰੱਥਾ ਤੋਂ ਸਿਰਫ਼ 15% ਲੋਕਾਂ ਨੂੰ ਹੀ ਅੰਦਰ ਆਉਣ ਦੇ ਨਿਯਮ ਲਾਗੂ ਹਨ ਪਰ ਭੀੜ ਕਾਰਨ ਅਜਿਹੇ ਕਿਸੇ ਵੀ ਨਿਯਮ ਨੂੰ ਲਾਗੂ ਕਰਨਾ ਮੁਸ਼ਕਲ ਨਜ਼ਰ ਆ ਰਿਹਾ ਸੀ। ਜ਼ਿਕਰਯੋਗ ਹੈ ਕਿ ਕਰਾਸ ਆਇਰਨ ਮਾਲ ਦੇ ਸੁਰੱਖਿਆ ਅਮਲੇ ਨੂੰ ਨਿਯਮਤ ਫਾਇਰ ਕੋਡ ਦੀ ਸਮਰੱਥਾ 6200 ਲੋਕਾਂ ਦੀ ਦਿੱਤੀ ਗਈ। ਜਿਸ ਦੇ ਅਨੁਸਾਰ ਮਾਲ ਦੇ ਅੰਦਰ ਸਿਰਫ਼ 930 ਲੋਕਾਂ ਨੂੰ ਜਾਣ ਦੀ ਆਗਿਆ ਸੀ ਪਰ ਵੱਡੀ ਗਿਣਤੀ ‘ਚ ਲੋਕ ਮਾਲ ‘ਚ ਜਾ ਖਰੀਦਦਾਰੀ ਲਈ ਜਾ ਵੜੇ ਸਨ। ਸ਼ਾਪਿੰਗ ਮਾਲ ਦੀਆਂ ਪਾਰਕਿੰਗਾਂ ‘ਚ ਵੀ ਹਜ਼ਾਰਾਂ ਦੀ ਗਿਣਤੀ ‘ਚ ਗੱਡੀਆਂ ਖੜ੍ਹੀਆਂ ਸਨ।

Show More

Related Articles

Leave a Reply

Your email address will not be published. Required fields are marked *

Close