Canada

ਕੈਲਗਰੀ ‘ਚ ਕਿਸਾਨਾਂ ਦੇ ਹੱਕ ‘ਚ ਇੱਕ ਹੋਰ ਰੈਲੀ ਅਤੇ ਰੋਸ ਪ੍ਰਦਰਸ਼ਨ

ਕੈਲਗਰੀ, (ਦੇਸ ਪੰਜਾਬ ਟਾਈਮਜ਼): ਐਤਵਾਰ ਕੈਲਗਰੀ ‘ਚ ਵੱਸਦੇ ਪੰਜਾਬੀਆਂ ਭਾਈਚਸਾਰੇ ਵਲੋਂ ਕਿਸਾਨਾਂ ਦੇ ਅੰਦਰੋਲਨ ਦਾ ਸਮੱਰਥਨ ਕਰਦੇ ਹੋਏ ਇੱਕ ਹੋਰ ਕਾਰ ਰੈਲੀ ਕੱਢੀ ਗਈ। ਭਾਰਤ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀ ਸਰਹੱਦ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ‘ਚ ਕੈਲਗਰੀ ਵੱਸਦੇ ਪੰਜਾਬੀ ਭਾਈਚਾਰੇ ਵਲੋਂ ਇੱਕ ਵੱਡੀ ਕਾਰ ਰੈਲੀ ਦੁਪਹਿਰ ਦੇ ਸਮੇਂ ਸਿਟੀ ਡਾਊਨ ਟਾਊਨ ਵਿਖੇ ਕੱਢੀ ਗਈ। ਇਸ ਰੈਲੀ ‘ਚ ਸ਼ਾਮਲ ਭਾਈਚਾਰੇ ਦੇ ਲੋਕਾਂ ਨੇ ਮੰਗ ਕੀਤੀ ਕਿ ਕਿਸਾਨ ਪਿਛਲੇ ਇੱਕ ਮਹੀਨੇ ਤੋਂ ਕੜਾਕੇ ਦੀ ਠੰਡ ‘ਚ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਭਾਰਤ ਦੀ ਸਰਕਾਰ ਨੂੰ ਕਿਸਾਨਾਂ ਦੀ ਕੋਈ ਫਿਕਰ ਨਹੀਂ ਹੋ ਰਹੀ। ਹੁਣ ਤੱਕ 40 ਤੋਂ ਵੱਧ ਕਿਸਾਨ ਇਸ ਸੰਘਰਸ਼ ‘ਚ ਸ਼ਹੀਦ ਹੋ ਚੁੱਕੇ ਹਨ ਇਸ ਲਈ ਸਾਡਾ ਫਰਜ਼ ਬਣਦਾ ਹੈ ਅਸੀਂ ਉਥੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਅਵਾਜ਼ ਨੂੰ ਬੁਲੰਦ ਕਰੀਏ। ਕਿਉਂਕਿ ਕੈਨੇਡਾ ‘ਚ ਪੰਜਾਬ ਤੋਂ ਆਏ ਬਹੁਤੇ ਪ੍ਰਵਾਸੀ ਕਿਸਾਨੀ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਸੰਘਰਸ਼ ਲਈ ਲੜ੍ਹਨਾ ਸਾਡਾ ਵੀ ਓਨਾ ਹੀ ਹੱਕ ਬਣਦਾ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਵਲੋਂ ਜਿਹੜੇ ਕਾਨੂੰਨ ਬਣਾਏ ਗਏ ਹਨ ਉਹ ਪੰਜਾਬ ‘ਚ ਵੀ ਕਿਸਾਨੀ ਨੂੰ ਭਾਰਤ ਦੇ ਬਾਕੀ ਸੂਬਿਆਂ ਵਾਂਗ ਬੁਰੀ ਤਰ੍ਹਾਂ ਤਬਾਹ ਕਰ ਦੇਣਗੇ। ਕੈਲਗਰੀ ਰੈਲੀ ‘ਚ ਸ਼ਾਮਲ ਪ੍ਰਦਰਸ਼ਨਕਾਰੀਆਂ ਨੇ ਕਿਹਾ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ‘ਚ ਵੀ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਉਦੋਂ ਤੱਕ ਹੁੰਦਾ ਰਹੇਗਾ ਜਦੋਂ ਤੱਕ ਭਾਰਤ ਸਰਕਾਰ ਇਨ੍ਹਾਂ ਨੂੰ ਰੱਦ ਨਹੀਂ ਕਰਦੀ ਅਤੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ।

Show More

Related Articles

Leave a Reply

Your email address will not be published. Required fields are marked *

Close