National

ਅਗਲੇ ਮਹੀਨੇ ਭਾਰਤ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ ਦਾ ਹੋ ਸਕਦੈ ਐਲਾਨ

ਭਾਰਤ ਦੇ ਪਹਿਲੇ ਚੀਫ਼ ਆੱਫ਼ ਡਿਫ਼ੈਂਸ ਸਟਾਫ਼ (CDS) ਦਾ ਐਲਾਨ ਅਗਲੇ ਮਹੀਨੇ ਕੀਤਾ ਜਾ ਸਕਦਾ ਹੈ। ਉਸ ਦੇ ਨਾਲ ਹੀ ਦੇਸ਼ ਨੂੰ ਨਵਾਂ ਫ਼ੌਜ ਮੁਖੀ ਵੀ ਮਿਲ ਸਕਦਾ ਹੈ। ਇੱਥੇ ਵਰਨਣਯੋਗ ਹੈ ਕਿ ਮੌਜੂਦਾ ਫ਼ੌਜ ਮੁਖੀ ਜਨਰਲ ਬਿਪਿਨ ਰਾਵਤ 31 ਦਸੰਬਰ ਨੂੰ ਸੇਵਾ–ਮੁਕਤ ਹੋ ਰਹੇ ਹਨ। CDS ਕੋਲ ਤਿੰਨੇ ਫ਼ੌਜਾਂ ਨੂੰ ਹਦਾਇਤ ਦੇਣ ਦੀਆਂ ਤਾਕਤਾਂ ਹੋਣਗੀਆਂ।

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨਿਯੁਕਤ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਦੀ ਪ੍ਰਧਾਨਗੀ ਹੇਠ ਫ਼ੈਸਲੇ ਲਾਗੂ ਕਰਨ ਵਾਲੀ ਕਮੇਟੀ ਨ ਹਾਲੇ CDS ਲਈ ਚਾਰਟਰ ਪਰਿਭਾਸ਼ਿਤ ਕਰਨਾ ਹੈ।

ਇਸ ਮਾਮਲੇ ਦੇ ਜਾਣਕਾਰ ਲੋਕਾਂ ਨੇ ਹਿਕਾ ਕਿ ਇਹ ਮੁਖੀ ਸਰਕਾਰ ਲਈ ਫ਼ੌਜੀ ਸਲਾਹਕਾਰ ਹੋਣਗੇ। ਇਸ ਬਾਰੇ ਕੇ. ਸੁਬਰਾਮਨੀਅਮ ਦੀ ਅਗਵਾਈ ਹੇਠਲੀ ਕਾਰਗਿਲ ਸਮੀਖਿਆ ਕਮੇਟੀ ਨੇ ਵੀ ਸੁਝਾਅ ਦਿੱਤਾ ਸੀ।

ਲੋਕਾਂ ਨੇ ਇਹ ਵੀ ਦੱਸਿਆ ਕਿ CDS ਨੂੰ ਚਾਰ ਸਟਾਰ ਦਿੱਤੇ ਜਾਣਗੇ। ਮੁਖੀ ਦਾ ਕੰਮ ਭਵਿੱਖ ’ਚ ਫ਼ੌਜਾਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦੇਣਾ, ਕੰਮ ਤੈਅ ਕਰਨਾ ਆਦਿ ਹੋਵੇਗਾ। ਇੱਥੇ ਵਰਨਣਯੋਗ ਹੈ ਕਿ ਦੇਸ਼ ਵਿੱਚ ਇਤਿਹਾਸਕ ਫ਼ੌਜੀ ਸੁਧਾਰਾਂ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਅਗਸਤ ਨੂੰ ਐਲਾਨ ਕੀਤਾ ਸੀ ਫ਼ੌਜ ਦੇ ਤਿੰਨੇ ਅੰਗਾਂ ਦੇ ਮੁਖੀ ਵਜੋਂ ‘ਚੀਫ਼ ਆੱਫ਼ ਡਿਫ਼ੈਂਸ ਸਟਾਫ਼’ (CDS) ਦਾ ਅਹੁਦਾ ਸਿਰਜਿਆ ਜਾਵੇਗਾ।

ਸਾਲ 1999 ’ਚ ਕਾਰਗਿਲ ਦੀ ਜੰਗ ਵੇਲੇ ਆਇਆ ਇਹ ਪ੍ਰਸਤਾਵ ਹੁਣ ਤੱਕ ਮੁਲਤਵੀ ਪਿਆ ਸੀ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ 73ਵੇਂ ਆਜ਼ਾਦੀ ਦਿਹਾੜੇ ਮੌਕੇ ਲਾਲ ਕਿਲੇ ਦੀ ਫ਼ਸੀਲ ਤੋਂ ਆਪਣੇ ਭਾਸ਼ਣ ਵਿੱਚ ਇਹ ਅਹਿਮ ਐਲਾਨ ਕੀਤਾ ਸੀ।

ਮੋਦੀ ਨੇ ਕਿਹਾ ਸੀ ਕਿ CDS ਥਲ ਸੈਨਾ, ਵਾਯੂ ਸੈਨਾ, ਜਲ ਸੈਨਾ ਵਿਚਾਲੇ ਤਾਲਮੇਲ ਯਕੀਨੀ ਬਣਾਏਗਾ ਤੇ ਉਨ੍ਹਾਂ ਲਈ ਪ੍ਰਭਾਵੀ ਲੀਡਰਸ਼ਿਪ ਦੇਵੇਗਾ।

Show More

Related Articles

Leave a Reply

Your email address will not be published. Required fields are marked *

Close