International

ਓਕਲਾਹੋਮਾ ਦੇ ਵਾਲਮਾਰਟ ਸਟੋਰ ਦੇ ਬਾਹਰ ਗੋਲੀਬਾਰੀ ‘ਚ ਕਾਤਲ ਸਣੇ ਤਿੰਨ ਦੀ ਮੌਤ

ਪਿਛਲੇ ਮਹੀਨੇ ਨਿਊਯਾਰਕ ਵਿਚ ਗੋਲੀਬਾਰੀ ਦੀ ਵਾਪਰੀ ਸੀ ਘਟਨਾ

ਅਮਰੀਕਾ (America) ਦੇ  ਓਕਲਾਹੋਮਾ (Oklahoma) ਸੂਬੇ ਦੇ ਡੰਕਨ (Duncan) ਵਿਚ ਵਾਲਮਾਰਟ (Walmart) ਸਟੋਰ ਦੇ ਬਾਹਰ ਹੋਈ ਫਾਇਰਿੰਗ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ। ਮੀਡੀਆ ਵਿਚ ਪੁਲਿਸ ਹਵਾਲੇ ਨਾਲ ਦਿੱਤੀ ਖਬਰ ਅਨੁਸਾਰ ਇਹ ਸ਼ੂਟਆਊਟ ਦੀ ਘਟਨਾ ਸੋਮਵਾਰ ਨੂੰ ਵਾਪਰੀ।

ਟੀਵੀ ਦੀ ਖਬਰ ਅਨੁਸਾਰ, ਡੰਕਨ ਦੇ ਪੁਲਿਸ ਅਧਿਕਾਰੀ ਡੈਨੀ ਫੋਰਡ ਨੇ ਦੱਸਿਆ ਕਿ ਸੋਮਵਾਰ ਸਵੇਰੇ ਹੋਏ ਸ਼ੂਟਆਊਟ ਵਿਚ ਹਮਲਾਵਰ ਸਮੇਤ ਤਿੰਨ ਲੋਕ ਮਾਰੇ ਗਏ ਗਏ ਹਨ। ਡੰਕਨ ਪਬਲਿਕ ਸਕੂਲਸ ਨੇ ਫੇਸਬੁੱਕ ਪੋਸਟ ਰਾਹੀਂ ਜਾਰੀ ਬਿਆਨ ਵਿਚ ਕਿਹਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਦੇ ਸਾਰੇ ਸਕੂਲਾਂ ਨੂੰ ਅਸਥਾਈ ਰੂਪ ਨਾਲ ਬੰਦ ਕਰ ਦਿੱਤਾ ਹੈ।

ਦੱਸਣਯੋਗ ਹੈ ਕਿ ਅਮਰੀਕਾ ਵਿਚ ਪਿਛਲੇ ਮਹੀਨੇ ਨਿਊਯਾਰਕ ਵਿਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਸੁਰੱਖਿਆ ਅਧਿਕਾਰੀਆਂ ਅਨੁਸਾਰ, ਗੋਲੀਬਾਰੀ ਦੀ ਇਹ ਘਟਨਾ ਨਿਊਯਾਰਕ ਦੇ ਬੁਰਕਲਿਨ ਦੇ ਯੂਟਿਕਾ ਵਿਚ ਵਾਪਰੀ ਸੀ। ਨਿਊਯਾਰਕ ਸਿਟੀ ਪੁਲਿਸ ਨੇ ਦੱਸਿਆ ਸੀ ਕਿ ਗੋਲੀਬਾਰੀ ਦੀ ਘਟਨਾ ਇਕ ਕਲੱਬ ਦੇ ਅੰਦਰ ਹੋਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਕਲੱਬ ਕੋਲ ਲਾਇਸੈਂਸ ਨਹੀਂ ਸੀ। ਗੋਲੀਬਾਰੀ ਵਿਚ ਇਕ ਔਰਤ ਸਮੇਤ ਦੋ ਵਿਅਕਤੀ ਜ਼ਖਮੀ ਹੋਏ ਸਨ।
Show More

Related Articles

Leave a Reply

Your email address will not be published. Required fields are marked *

Close