International

ਉੱਤਰੀ ਰਾਜ ਪਾਰਕਵੇਅ ਲੌਗਾਆਈਲੈਂਡ ਇਲਾਕੇ ਚ’ ਹੋਏ ਕਾਰ ਸੜਕ ਹਾਦਸੇ ਚ’ ਤਿੰਨ ਪੰਜਾਬੀ ਨੋਜਵਾਨਾ ਦੀ ਮੌਕੇ ਤੇ ਹੀ ਮੋਤ 

ਨਿਊਯਾਰਕ (ਰਾਜ ਗੋਗਨਾ )—ਬੀਤੇਂ ਦਿਨ ਐਤਵਾਰ ਦੇ ਸਵੇਰੇ ਉੱਤਰੀ ਰਾਜ ਪਾਰਕਵੇਅ  ਲੌਗਾਆਈਲੈਡ ਨਿਊਯਾਰਕ ਏਰੀਏ ਚ’ ਹੋਏ ਇਕ ਦਰਦਨਾਇਕ ਭਿਆਨਕ  ਸੜਕ ਕਾਰ ਹਾਦਸੇ ਵਿੱਚ ਤਿੰਨ ਪੰਜਾਬੀ ਨੋਜਵਾਨਾ ਦੀ ਮੋਤ ਦੀ ਮੰਦਭਾਗੀ ਜਾਣਕਾਰੀ ਮਿਲੀ ਹੈ। ਮਾਰੇ ਗਏ ਇਹ ਪੰਜਾਬੀ ਨੋਜਵਾਨਾ ਦੀ ਉਮਰ 22 ਤੋ 25 ਸਾਲ ਦੇ ਕਰੀਬ ਸੀ। ਜਦੋ ਇਹਨਾ ਦਾ ਵਾਹਨ ਸੜਕ ਤੋਂ ਉਲਟ ਗਿਆ, ਅਤੇ ਕਈ ਦਰੱਖਤਾਂ ਨਾਲ ਟਕਰਾ ਗਿਆ ਜਿਸ ਨੂੰ ਅੱਗ ਲੱਗਣ ਕਾਰਨ ਉਹ ਅੱਗ ਦੀਆਂ ਲਪਟਾਂ ਵਿੱਚ ਫਟ ਗਿਆ। ਅਤੇ ਵਾਹਨ ਚ’ ਸਵਾਰ ਡਰਾਈਵਰ ਸਮੇਤ ਤਿੰਨ ਲੋਕਾਂ ਦੀ ਮੋਕੇ ਤੇ ਹੀ ਮੋਤ ਹੋ ਗਈ। ਰਾਜ ਪੁਲਿਸ ਦੇ ਅਨੁਸਾਰ, ਇਹ ਵਾਹਨ ਸਵੇਰੇ 5:00 ਕੁ ਵਜੇ ਦੇ ਕਰੀਬ ਪੂਰਬ ਵੱਲ ਜਾ ਰਿਹਾ ਸੀ ਜਦੋਂ ਇਹ ਐਗਜਿਟ 30 ਆਈ.ਯੂ. ਵਿਲੇਟਸ ਰੋਡ, ਐਲਬਰਟਸਨ/ਵੈਸਟਬਰੀ) ਦੇ  ਨੇੜੇ ਪੁੱਜਿਆ ਅਤੇ ਇਹ ਹਾਦਸਾ ਵਾਪਰ ਗਿਆ, ਜਿਸ ਵਿੱਚ ਡਰਾਈਵਰ ਅਤੇ ਉਸ ਦੇ ਨਾਲ ਬੈਠੇ ਉਸ ਦੇ ਦੋ ਹੋਰ ਦੇ ਪੰਜਾਬੀ ਨੋਜਵਾਨ ਸਾਥੀਆ ਸਮੇਤ ਇੰਨਾਂ ਤਿੰਨ ਲੋਕਾਂ ਦੀ ਹੀ ਮੋਕੇ ਤੇ ਹੀ ਮੌਤ ਹੋ ਗਈ।ਜਿਨ੍ਹਾਂ ਦੀ ਪਹਿਚਾਣ ਪੁਨੀਤ ਸਿੰਘ ਨਿੱਝਰ ਪੁੱਤਰ ਜਸਵੀਰ ਸਿੰਘ ਜੱਸੀ ਜਿਸ ਦਾ ਪੰਜਾਬ ਤੋ ਪਿਛੋਕੜ ਜਿਲ੍ਹਾ ਜਲੰਧਰ ਦਾ ਪਿੰਡ ਨਿੱਝਰਾਂ ਸੀ। ਦੂਸਰੇ ਮਾਰੇ ਗਏ ਪੰਜਾਬੀ ਨੋਜਵਾਨਾ ਦੀ ਪਹਿਚਾਣ ਅਮਰਜੀਤ ਸਿੰਘ, ਹਰਪਾਲ ਸਿੰਘ ਵਜੋਂ ਹੋਈ।ਇੰਨਾਂ ਦੀ ਬੇਵਕਤ ਮੋਤ ਦਾ ਸੁਣ ਕੇ ਅਮਰੀਕਾ ਚ’ ਵੱਸਦੇ ਸਮੂੰਹ ਪੰਜਾਬੀ ਭਾਈਚਾਰੇ ਚ’ ਕਾਫੀ ਸੋਗ ਦੀ ਲਹਿਰ ਹੈ।
Show More

Related Articles

Leave a Reply

Your email address will not be published. Required fields are marked *

Close