Canada

ਕੈਲਗਰੀ ਨਿਵਾਸੀ ਸ. ਰਾਮ ਰਘੁਵੀਰ ਸਿੰਘ ਚਾਹਲ ਸਵਰਗਵਾਸ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੀ ਨਾਮਵਰ ਅਤੇ ਸਤਿਕਾਰਯੋਗ ਸ਼ਖਸ਼ੀਅਤ ਸ. ਰਾਮ ਰਘੁਵੀਰ ਸਿੰਘ ਚਾਹਲ ਬੀਤੇ ਸੋਮਵਾਰ ਨੂੰ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਤਬੀਯਤ ਕੁਝ ਦਿਨਾਂ ਤੋਂ ਠੀਕ ਨਹੀਂ ਸੀ. ਉਹ ਡਬਲਿਊ ਐੱਸ ਓ ਦੇ ਪ੍ਰਧਾਨ ਵੀ ਸਨ ਤੇ ਕਮਿਊਨਟੀ ਸੇਵਾਵਾਂ ਵਿਚ ਉਨ੍ਹਾਂ ਵਲੋਂ ਸ਼ਲਾਘਾਯੋਗ ਕੰਮ ਹਮੇਸ਼ਾ ਹੀ ਕੀਤੇ ਜਾਂਦੇ ਰਹੇ ਸਨ। ਉਨ੍ਹਾਂ ਦੇ ਅਕਾਲ ਚਲਾਣੇ ਦੀ ਖ਼ਬਰ ਜਿਵੇ ਹੀ ਪਤਾ ਲੱਗੀ ਕੈਲਗਰੀ ਦੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਏ। ਅਦਾਰਾ ‘ਦੇਸ ਪੰਜਾਬ ਟਾਈਮਜ਼’ ਇਸ ਦੁੱਖ ਦੀ ਘੜੀ ਵਿਚ ਚਾਹਲ ਪਰਿਵਾਰ ਨਾਲ ਆਪਣੀ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਾ ਹੈ ਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਵਾਸ ਦੇਵੇ ਤੇ ਪਰਿਵਾਰ ਨੂੰ ਰੱਬ ਦਾ ਭਾਣਾ ਮੰਨਣ ਦਾ ਬੱਲ ਬਕਸ਼ੇ।

Show More

Related Articles

Leave a Reply

Your email address will not be published. Required fields are marked *

Close