International

ਪਿ੍ਰੰਸ ਵਿਲੀਅਮ ਅਤੇ ਕੈਟ ਮਿਡਲਟਨ ਨੇ ਸਿੱਖ ਚੈਰਿਟੀ ਲਈ ਲੰਗਰ ਦੀ ਕੀਤੀ ਸੇਵਾ

ਇੰਗਲੈਂਡ : ਐਡਿਨਬਰਾ ਸਥਿਤ ਮਹਾਰਾਣੀ ਦੀ ਸ਼ਾਹੀ ਰਿਹਾਇਸ਼ਗਾਹ ‘ਪੈਲੇਸ ਆਫ਼ ਹੌਲੀਰੁੱਡਹਾਊਸ’ ਦੇ ਰਸੋਈਘਰ ’ਚ ਸ਼ਾਹੀ ਜੋੜੀ ਪ੍ਰਿੰਸ ਵਿਲੀਅਮ ਤੇ ਕੇਟ ਮਿਡਲਟਨ ਨੇ ਇਕ ਸਿੱਖ ਚੈਰਿਟੀ ਲਈ ਰੋਟੀਆਂ ਤੇ ਸਬਜ਼ੀ ਬਣਾਈ। ਚੈਰਿਟੀ ਦਾ ਨਾਂ ‘ਸਿੱਖ ਸੰਜੋਗ’ ਹੈ ਤੇ ਇਹ ਸਕਾਟਲੈਂਡ ਵਿਚ ਸਥਿਤ ਹੈ। ਇਹ ਜਥੇਬੰਦੀ ਐਡਿਨਬਰਾ ’ਚ ਲੋੜਵੰਦਾਂ ਲਈ ਗੁਰੂ ਕਾ ਲੰਗਰ ਅਤੁੱਟ ਚਲਾਉਂਦੀ ਹੈ। ਇਸ ਸਬੰਧੀ ਜਿਹੜੀ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਉਸ ਵਿਚ ਕੈਂਬ੍ਰਿਜ ਦੇ ਡਿਊਕ ਤੇ ਡੱਚੈਸ ਰੋਟੀਆਂ ਬਣਾਉਂਦੇ ਵਿਖਾਈ ਦੇ ਰਹੇ ਹਨ। ਕੇਟ ਤੇ ਵਿਲੀਅਮ ਦੋਵੇਂ ਆਟੇ ਦੇ ਪੇੜੇ ਕਰਦੇ ਹਨ ਤੇ ਫਿਰ ਚਕਲੇ ਉੱਤੇ ਉਨ੍ਹਾਂ ਨੂੰ ਵੇਲਦੇ ਹਨ ਤੇ ਸਟੋਵ ਉੱਤੇ ਪਕਾਉਂਦੇ ਹਨ।ਇਸ ਤੋਂ ਬਾਅਦ ਇਹ ਸ਼ਾਹੀ ਜੋੜੀ ਛੋਟੇ-ਛੋਟੇ ਡੱਬਿਆਂ ਵਿਚ ਚੌਲ ਤੇ ਸਬਜ਼ੀ ਪਾਉਂਦੇ ਵੀ ਵਿਖਾਈ ਦਿੰਦੇ ਹਨ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਕੇਟ ਮਿਡਲਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਭਾਰਤੀ ਖਾਣੇ ਦਾ ਆਨੰਦ ਅਪਣੇ ਘਰ ’ਚ ਕਈ ਵਾਰ ਮਾਣਿਆ ਹੈ।

Show More

Related Articles

Leave a Reply

Your email address will not be published. Required fields are marked *

Close