Canada

ਕੈਲਗਿਰੀ : ਖਾਲਸਾ ਕਰੈਡਿਟ  ਯੂਨੀਅਨ ਦਾ ਸਾਲਾਨਾ ਇਜਲਾਸ 17 ਮਾਰਚ ਨੂੰ

ਕੈਲਗਿਰੀ , ਖਾਲਸਾ ਕਰੈਡਿਟ ਯੂਨੀਅਨ ਦਾ ਸਲਾਨਾ ਆਮ ਇਜਲਾਸ ਬੀਕਾਨੇਰ ਬੈਂਕੁਇਟ ਹਾਲ, 4774 ਵੈਸਟਵਿੰਡ ਡਾਰਿਇਵ ਵਿਖੇ ਮਿਤੀ 17 ਮਾਰਚ 2019 (ਐਤਵਾਰ) ਇੱਕ ਵੱਜੇ ਤੋ ਸ਼ਾਮ ਚਾਰ ਵੱਜੇ ਤੱਕ ਹੋ ਰਿਹਾ ਹੈ । ਸਾਰੇ ਮੈੱਬਰ ਸਹਿਬਾਨਾ ਨੂੰ ਨਿਰਮਤਾ ਸਹਿਤ ਬੇਨਤੀ ਹੈ ਕਿ ਵੱਧ ਗਿਣਤੀ ਵਿੱਚ ਆਕੇ ਆਪਣੇ ਵਿਚਾਰ ਪੇਸ਼ ਕਰੋ । ਇਤਿਹਾਸਕ ਪੱਖ ਤੋ ਵੇਖੀਏ ਤਾਂ 1995 ਤੋਂ ਕੁੱਝ ਸਿੱਖ ਸੋਚ ਰੱਖਣ ਵਾਲੇ ਸੱਜਣਾ ਦੇ ਉਪਰਾਲੇ ਸੱਦਕਾ ਇਹ ਸੰਸਥਾ ਹੋਂਦ ਵਿੱਚ ਆਈ ਸੀ । ਕੌਮ ਦੀ ਵੱਡੀ ਗਿੱਣਤੀ ਦੇ ਵੱਸੋਂ ਵਾਲੇ ਸ਼ਹਿਰ ਵਿੱਚ ਇਹ ਸੰਸਥਾ ਬਹੁਤੀ ਪ੍ਰਫੁੱਲਤ ਨਾ ਹੋ ਸਕੀ । ਸੱਚ ਮੰਨ ਲੈਣਾ ਚਾਹੀਦਾ ਹੈ ਕਿ ਆਮ ਮੈਂਬਰਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਲੇਖਿਆਂ ਜੋਖਿਆ ਵਿੱਚ ਗਿਣਤੀ ਨਾ ਦੇ ਬਰਾਬਰ ਹੀ ਰਹੀ । ਆਮ ਇਜ਼ਲਾਸ ਵਿੱਚ ਮੈਂਬਰਾਂ ਦਾ ਘੱਟ ਗਿਣਤੀ ਵਿੱਚ ਆਉਣਾ ਹੀ ਦੱਸ ਰਿਹਾ ਹੈ ਕਿ ਅਸੀਂ ਇਸ ਸੰਸਥਾ ਨਾਲ ਮੋਹ ਨਹੀਂ ਵਿਖਾ ਰਹੇ ਅਤੇ ਬੈਂਕਾ ਵੱਲ ਜਿਆਦਾ ਧਆਨ ਦੇ ਰਹੇ ਹਾਂ ਕਿਉਕਿ ਇਥੇ ATM, Debit Card ਅਤੇ ਵਪਾਰਿਕ ਲੋਨ ਦੀਆ ਸਹੂਲਤਾ ਨਹੀਂ ਹਨ । ਪਰ ਇਸ ਸੱਭ ਕੁਝ ਲਈ ਸਾਨੂੰ ਵੱਡੀ ਗਿਣਤੀ ਵਿੱਚ Active ਮੈਂਬਰ ਅਤੇ ਉਹਨਾ ਦੇ ਖਾਤੇ ਵਿੱਚ ਨਿਰੰਤਰ ਅਦਾਨ ਪ੍ਰਦਾਨ ਚਾਹੀਦਾ ਹੈ । ਖਾਤਿਆਂ ਵਿੱਚ ਜਮ੍ਹਾਂ ਰਕਮ ਪੂਰੀ 100 ਪ੍ਰਤੀਸ਼ਤ ਸੁੱਰਿਖਿਤ ਹੈ ਅਤੇ ਸੀਮਾ ਬੱਧ ਰਕਮ ਤੇ ਵੱਧੀਆ ਵਿਆਜ਼ ਦਿੱਤਾ ਜਾਂਦਾ ਹੈ । ਖੁਸ਼ੀ ਦੀ ਗੱਲ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਤੁਹਾਡੀ ਆਪਣੀ ਕਰੈਡਿਟ ਯੂਨੀਅਨ ਮੈਂਬਰਾ ਅਤੇ ਸੰਸਥਾ ਦੇ ਸਹਿਯੋਗ ਨਾਲ ਮੁਨਾਫੇ ਵਿੱਚ ਚੱਲ ਰਹੀ ਹੈ ।
ਜ਼ਿਕਰਯੋਗ ਅਤੇ ਮਾਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਇੱਕ ਮਲਟੀਕਲਚਰਲ ਦੇਸ਼ ਹੋਣ ਕਰਕੇ ਕੈਰਿਡਟ ਯੂਨੀਅਨਜ਼ ਨੂੰ ਆਪਣੀ ਕਮਿਊਨਟੀ ਦੀ ਸੇਵਾ ਲਈ ਹੋਂਦ ਵਿੱਚ ਲਿਆਂਦਾ ਸੀ ਜਿਥੇ ਉਹ ਆਪਣੀ ਭਾਸ਼ਾ ਵਿੱਚ ਅਤੇ ਸੱਭਿਆਚਾਰ ਵਿੱਚ ਖੁੱਲ੍ਹ ਕੇ ਵਿਚਰ ਸਕਣ । ਇਸ ਕਰਕੇ ਸਾਨੂੰ ਇਸ ਦੀਆਂ ਪੂਰੀਆਂ ਸਹੂਲਤਾਂ ਮਾਨਣੀਆ ਚਾਹੀਦੀਆ ਹਨ । ਬੋਰਡ ਅਤੇ ਮੈਨਜਮੈਟ ਵੱਲੋਂ ਅਪੀਲ ਹੈ ਕਿ ਦੋ ਜਾਂ ਚਾਰ ਜਾਂ ਸੌ ਨਹੀ ਸਾਨੂੰ ਕਾਫਲਾ ਬਣਾਉਣ ਦੀ ਲੋੜ ਹੈ ਤਾਂ ਕਿ ਖਾਲਾਸਾ ਕੈਰਿਡਟ ਯੂਨੀਅਨ ਖਾਲਸਾ ਸਕੂਲਾਂ ਅਤੇ ਗੁਰੂ ਘਰਾਂ ਵਾਂਗ ਕੌਮ ਦਾ ਨਿਸ਼ਾਨ ਬਣ ਸਕੇ ।ਬੜੀ ਵੱਡੀ ਉਮੀਦ ਨਾਲ ਸੰਸਥਾ ਤੁਹਾਡੇ ਹੁੰਗਾਰੇ ਦੀ ਤਾਂਘ ਕਰ ਰਹੀ ਹੈ ।

Show More

Related Articles

Leave a Reply

Your email address will not be published. Required fields are marked *

Close