International

ਅਮਰੀਕੀ ਸੈਨੇਟ ਨੇ 1.9 ਖਰਬ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ

ਵਾਸ਼ਿੰਗਟਨ – ਅਮਰੀਕਾ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ ਸ਼ਨਿਚਰਵਾਰ ਨੂੰ 1.9 ਖਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਦੋਵਾਂ ਸਦਨਾਂ ਤੋਂ ਬਿੱਲ ਪਾਸ ਕੀਤੇ ਜਾਣ ਨੂੰ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਡੈਮੋਕ੍ਰੇਟਿਕ ਸਹਿਯੋਗੀਆਂ ਦੀ ਜਿੱਤ ਮੰਨਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਬਾਇਡਨ ਮਹਾਮਾਰੀ ਨਾਲ ਨਜਿੱਠਣ ਤੇ ਆਰਥਿਕ ਮੰਦੀ ‘ਚੋਂ ਦੇਸ਼ ਨੂੰ ਬਾਹਰ ਕੱਢਣ ਲਈ ਇਸ ਬਿੱਲ ਨੂੰ ਅਹਿਮ ਦੱਸਦੇ ਰਹੇ ਹਨ।

ਸੈਨੇਟ ਨੇ 49 ਦੇ ਮੁਕਾਬਲੇ 50 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਰਿਪਬਲਿਕਨ ਪਾਰਟੀ ਦੇ ਮੈਂਬਰ ਡੈਨ ਸੁਲਿਵਨ ਵੋਟਿੰਗ ‘ਚ ਹਿੱਸਾ ਨਹੀਂ ਲੈ ਸਕੇ ਕਿਉਂਕਿ ਉਨ੍ਹਾਂ ਆਪਣੇ ਸਹੁਰੇ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣਾ ਸੀ। ਸੈਨੇਟ ‘ਚ ਸ਼ੁੱਕਰਵਾਰ ਰਾਤ ਵੀ ਸੋਧ ਪੇਸ਼ ਹੋਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੋਧਾਂ ਰਿਪਬਲਿਕਨ ਪਾਰਟੀ ਨੇ ਪੇਸ਼ ਕੀਤੇ ਤੇ ਸਾਰੀਆਂ ਸੋਧਾਂ ਖ਼ਾਰਜ ਕਰ ਦਿੱਤੀਆਂ। ਰਾਤ ਭਰ ਜਾਗਦੇ ਰਹਿਣ ਤੋਂ ਬਾਅਦ ਸੈਨੇਟ ਨੇ ਸ਼ਨਿਚਰਵਾਰ ਦੁਪਹਿਰ ਬਿੱਲ ਨੂੰ ਮਨਜ਼ੂਰੀ ਦਿੱਤੀ। ਹੁਣ ਇਸ ਬਿੱਲ ਨੂੁੰ ਅਗਲੇ ਹਫ਼ਤੇ ਮਨਜ਼ੂਰੀ ਲਈ ਪ੍ਰਤੀਨਿਧੀ ਸਭਾ ਕੋਲ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਕੋਲ ਉਨ੍ਹਾਂ ਦੇ ਦਸਤਖ਼ਤ ਲਈ ਭੇਜਿਆ ਜਾਵੇਗਾ। ਦੱਸਣਯੋਗ ਹੈ ਕਿ ਸੈਨੇਟ ‘ਚ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟਿਕ ਪਾਰਟੀ ਦੇ 50-50 ਮੈਂਬਰ ਹਨ ਤੇ ਕਿਸੇ ਬਿੱਲ ਦੇ ਪੱਖ ਜਾਂ ਵਿਰੋਧ ‘ਚ ਬਰਾਬਰ ਵੋਟਾਂ ਪੈਣ ‘ਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਕੋਲ ਫ਼ੈਸਲਾਕੁੰਨ ਵੋਟ ਦੇਣ ਦਾ ਅਧਿਕਾਰ ਹੈ। ਅਜਿਹੇ ‘ਚ ਇਸ ਬਿੱਲ ਨੰੂ ਪਾਸ ਕਰਵਾਉਣਾ ਬਾਇਡਨ ਤੇ ਡੈਮੋਕ੍ਰੇਟਿਕ ਪਾਰਟੀ ਲਈ ਇਕ ਅਹਿਮ ਰਾਜਨੀਤਿਕ ਪ੍ਰਰਾਪਤੀ ਵੀ ਹੈ। ਪ੍ਰਤੀਨਿਧੀ ਸਭਾ ‘ਚ ਡੈਮੋਕ੍ਰੇਟਿਕ ਪਾਰਟੀ ਕੋਲ 10 ਮੈਂਬਰਾਂ ਦੀ ਮਾਮੂਲੀ ਲੀਡ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਬਾਇਡਨ ਦੀ ਸਭ ਤੋਂ ਵੱਡੀ ਸ਼ੁਰੂਆਤੀ ਪਹਿਲ ਹੈ। ਇਸ ਬਿੱਲ ਤਹਿਤ ਪੂਰੇ ਅਮਰੀਕੀ ਅਰਥਚਾਰੇ ਦਾ ਲਗਪਗ 10ਵਾਂ ਹਿੱਸਾ ਕੋਰੋਨਾ ਵਾਇਰਸ ਨਾਲ ਨਜਿੱਠਣ ਤੇ ਸੁਸਤ ਅਰਥਚਾਰੇ ਨੂੰ ਰਫ਼ਤਾਰ ਦੇਣ ‘ਤੇ ਖਰਚ ਕੀਤੇ ਜਾਣ ਦੀ ਵਿਵਸਥਾ ਹੈ। ਇਸ ਬਿੱਲ ‘ਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਸਿੱਧੇ 1400 ਡਾਲਰ ਦਾ ਭੁਗਤਾਨ ਕਰਨ ਤੇ ਐਮਰਜੈਂਸੀ ਬੇਰੁਜ਼ਗਾਰੀ ਲਾਭ ਦਿੱਤੇ ਜਾਣ ਦਾ ਪ੍ਰਬੰਧ ਹੈ।

Show More

Related Articles

Leave a Reply

Your email address will not be published. Required fields are marked *

Close