International

13 ਸਾਲਾਂ ਭਾਰਤੀ ਮੂਲ ਦੀ ਬੱਚੀ ਦੀ ਯੂਰਪ ਮੈਥ ਓਲੰਪਿਆਡ ਦੀ ਟੀਮ ‘ਚ ਹੋਈ ਚੋਣ

ਲੰਡਨ-  13 ਸਾਲਾਂ ਦੀ ਸਕੂਲ ਜਾਂਦੀ ਭਾਰਤੀ ਮੂਲ ਦੀ ਬੱਚੀ ਮਾਣਮੱਤੇ ਯੂਰਪ ਮੈਥ ਓਲੰਪਿਆਡ ਲਈ ਯੂਕੇ ਦੀ ਟੀਮ ਵਿਚ ਚੁਣੀ ਗਈ ਹੈ। ਇਸ ਦੀ ਮੇਜ਼ਬਾਨੀ ਜਾਰਜੀਆ ਅਗਲੇ ਮਹੀਨੇ ਕਰ ਰਿਹਾ ਹੈ। ਅਨੰਨਿਆ ਗੋਇਲ ਦੱਖਣੀ ਲੰਡਨ ਦੇ ਡਲਵਿਚ ‘ਚ ਸਥਿਤ ਐਲੀਅਨਜ਼ ਸਕੂਲ ਦੀ ਵਿਦਿਆਰਥਅਣ ਹੈ। ਉਹ ਲਾਕਡਾਊਨ ਦੌਰਾਨ ਲੱਗੀਆਂ ਵਿਸ਼ੇਸ਼ ਕਲਾਸਾਂ ਵਿਚ ਮੈਥ ਦੀ ਸਿੱਖਿਆ ਲੈਣ ਲਈ ਸ਼ਾਮਲ ਹੁੰਦੀ ਰਹੀ ਹੈ। ਸਾਬਕਾ ਮੈਥ ਉਲੰਪੀਅਨ ਅਮਿਤ ਗੋਇਲ ਉਸ ਦੇ ਪਿਤਾ ਤੇ ਮੈਥ ਕੋਚ ਹਨ। ਦੱਸਣਯੋਗ ਹੈ ਕਿ ਹਰ ਸਾਲ ਨਵੰਬਰ ਮਹੀਨੇ ਵਿਚ ਹੋਣ ਵਾਲੇ ਮੈਥ ਓਲੰਪਿਆਡ ‘ਚ ਬਿ੍ਟੇਨ ਦੇ ਛੇ ਲੱਖ ਤੋਂ ਜ਼ਿਆਦਾ ਵਿਦਿਆਰਥੀ ਯੂਕੇਐੱਮਟੀ ਪੇਪਰ ‘ਚ ਸ਼ਾਮਲ ਹੁੰਦੇ ਹਨ ਜਿਨ੍ਹਾਂ ਵਿੱਚੋਂ ਸਿਰਫ਼ ਇਕ ਹਜ਼ਾਰ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਚੋਣ ਕੀਤੀ ਜਾਂਦੀ ਹੈ।

Show More

Related Articles

Leave a Reply

Your email address will not be published. Required fields are marked *

Close