Canada

31 ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ ਤੋਂ ਲੰਡਨ ਤੇ ਟੋਰਾਂਟੋ ਲਈ ਸਿੱਧੀ ਉਡਾਨ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਏਅਰ ਇੰਡੀਆ ਵਲੋਂ ਅੰਮ੍ਰਿਤਸਰ ਤੋਂ ਇੰਗਲੈਂਡ ਲਈ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇੰਗਲੈਂਡ ਦੇ ਬਰਮਿੰਘਮ ਅਤੇ ਭਾਰਤ ਵਿਚ ਨਾਂਦੇੜ ਅਤੇ ਪਟਨਾ ਸਾਹਿਬ ਲਈ ਵੀ ਨਵੀਆਂ ਉਡਾਣਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਏਅਰ ਇੰਡੀਆ ਦੇ ਜਨਰਲ ਮੈਨੇਜਰ (ਕਮਰਸ਼ੀਅਲ) ਰਾਮ ਬਾਬੂ ਨੇ ਦੱਸਿਆ ਕਿ 550ਵਾਂ ਪ੍ਰਕਾਸ਼ ਪੁਰਬ ਦੇਸ਼ਾਂ ਵਿਦੇਸ਼ਾਂ ਵਿਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਅਤੇ ਏਅਰ ਇੰਡੀਆ ਇਸ ਮੌਕੇ ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੇ ਸਿੱਖ ਭਾਈਚਾਰੇ ਤੇ ਸ਼ਰਧਾਲੂਆਂ ਲਈ ਨਵੀਆਂ ਉਡਾਣਾਂ ਜਾਰੀ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਤੋਂ ਅੰਮ੍ਰਿਤਸਰ ਤੋਂ ਸਟੈਂਸਟਡ (ਇੰਗਲੈਂਡ) ਲਈ ਹਫ਼ਤੇ ਦੀਆਂ ਤਿੰਨ ਉਡਾਣਾਂ ਸ਼ੁਰੂ ਹੋਣਗੀਆਂ ਜੋ ਸੋਮਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਰਵਾਨਾ ਹੋਇਆ ਕਰਨਗੀਆਂ ਅਤੇ ਤਿੰਨੇ ਦਿਨ ਹੀ ਸਟੈਂਸਟਡ ਤੋਂ ਅੰਮ੍ਰਿਮਸਰ ਵੀ ਪਹੁੰਚਣਗੀਆਂ। ਉਨ੍ਹਾਂ ਦੱਸਿਆ ਕਿ ਇਹ ਉਡਾਣਾਂ ਬੋਇੰਗ 787 ਡਰੀਮ ਲਾਈਨਰ ਜਹਾਜ਼ ਰਾਹੀਂ ਚਲਾਈਆਂ ਜਾਣਗੀਆਂ ਜਿਸ ਦੀਆਂ 256 ਸੀਟਾਂ ਹੋਣਗੀਆਂ ਜਿਨ੍ਹਾਂ ਵਿਚੋਂ 18 ਸੀਟਾਂ ਬਿਜ਼ਨਸ ਕਲਾਸ ਲਈ ਅਤੇ 238 ਇਕਾਨਮੀ ਕਲਾਸ ਲਈ ਹੋਣਗੀਆਂ। ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਵੀ ਹਫ਼ਤੇ ਵਿਚ ਤਿੰਨ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ ਜੋ ਅੰਮ੍ਰਿਤਸਰ ਤੋਂ ਦਿੱਲੀ ਹੁੰਦੇ ਹੋਏ ਬਰਮਿੰਘਮ ਪਹੁੰਚਣਗੀਆਂ। ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਵੀ ਏਅਰ ਇੰਡੀਆ ਦੀਆਂ ਹਫ਼ਤੇ ਵਿਚ ਅੰਮ੍ਰਿਤਸਰ ਤੋਂ ਤਿੰਨ ਉਡਾਣਾਂ ਚਲ ਰਹੀਆਂ ਹਨ ਜੋ ਹੁਣ 27 ਅਕਤੂਬਰ ਤੋਂ ਐਤਵਾਰ , ਬੁਧਵਾਰ ਤੇ ਸ਼ੁੱਕਰਵਾਰ ਰਵਾਨਾ ਹੋਇਆ ਕਰਨਗੀਆਂ ਤੇ ਇਨ੍ਹਾਂ ਦਿਨਾਂ ਵਿਚ ਹੀ ਵਾਪਸੀ ਵੀ ਕਰਨਗੀਆਂ। ਅੰਮ੍ਰਿਤਸਰ ਤੋਂ ਘਰੇਲੂ ਉਡਾਣਾਂ ਦੀ ਗੱਲ ਕਰੀਏ ਤਾਂ ਏਅਰ ਇੰਡੀਆ ਨਾਂਦੇੜ ਅਤੇ ਪਟਨਾ ਲਈ ਵੀ ਉਡਾਣਾਂ ਸ਼ੁਰੂ ਕਰ ਰਹੀ ਹੈ ਜਿਨ੍ਹਾਂ ਵਿਚੋਂ ਪਟਨਾ ਲਈ ਹਫ਼ਤੇ ਦੀਆਂ ਚਾਰ ਉਡਾਣਾਂ ਜਦ ਕਿ ਨਾਂਦੇੜ ਲਈ ਹਫ਼ਤੇ ਦੀਆਂ ਦੋ ਉਡਾਣਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਪਟਨਾ ਲਈ ਉਡਾਣਾਂ ਦੀ ਸ਼ੁਰੂਆਤ 27 ਅਕਤੂਬਰ ਤੋਂ ਕੀਤੀ ਜਾ ਰਹੀ ਹੈ। ਜਦ ਕਿ ਨਾਂਦੇੜ ਲਈ ਉਡਾਣਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ।

Show More

Related Articles

Leave a Reply

Your email address will not be published. Required fields are marked *

Close