Punjab

ਪੁਲਵਾਮਾ ਹਮਲੇ ਪਿੱਛੇ ਪਾਕਿ ਦੇ ਹੱਥ ਬਾਰੇ ਸਾਰੀ ਦੁਨੀਆ ਨੂੰ ਪਤੈ: ਕੈਪਟਨ ਅਮਰਿੰਦਰ ਸਿੰਘ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਬਿਆਨ ’ਤਿੱਖਾ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਮੁੱਚਾ ਵਿਸ਼ਵ ਇਸ ਹਕੀਕਤ ਵਾਕਫ਼ ਹੈ ਕਿ ਪੁਲਵਾਮਾ ਦਹਿਸ਼ਤਗਰਦ ਹਮਲੇ ਪਿੱਛੇ ਪਾਕਿਸਤਾਨੀ ਹਮਾਇਤ–ਪ੍ਰਾਪਤ ਅੱਤਵਾਦੀ ਜੱਥੇਬੰਦੀ ਜੈਸ਼–ਏ–ਮੁਹੰਮਦ ਦਾ ਸਿੱਧਾ ਹੱਥ ਹੈ।
ਘਨੌਰ ਵਿਧਾਨ ਸਭਾ ਹਲਕੇ ਦੇ ਪਿੰਡ ਮੰਡੋਲੀ ’ਚ ਅੱਜ ਨਹਿਰ–ਆਧਾਰਤ ਜਲ–ਸਪਲਾਈ ਪ੍ਰਣਾਲੀ ਦਾ ਨੀਂਹ–ਪੱਥਰ ਰੱਖਣ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘ਕੀ ਹਾਲੇ ਵੀ ਕੋਈ ਹੋਰ ਪੁਖ਼ਤਾ ਸਬੂਤ ਦੇਣ ਦੀ ਲੋੜ ਹੈ ਕਿ ਜੈਸ਼–ਏ–ਮੁੰਹਮਦ ਦੇ ਮੁਖੀ ਮਸੂਦ ਅਜ਼ਹਰ ਨੇ ਪਾਕਿਸਤਾਨ ਵਿੱਚ ਬਹਿ ਕੇ ਪੁਲਵਾਮਾ ਦਹਿਸ਼ਤਗਰਦ ਹਮਲੇ ਦੀ ਸਾਜ਼ਿਸ਼ ਰਚੀ ਹੈ।’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘ਇਮਰਾਨ ਖ਼ਾਨ ਨੂੰ ਹੋਰ ਕੀ ਚਾਹੀਦਾ ਹੈ, ਜਦੋਂ ਪਾਕਿਸਤਾਨੀ ਫ਼ੌਜ ਤੇ ਉਸ ਦੀ ਖ਼ੁਫ਼ੀਆ ਏਜੰਸੀ ‘ਇੰਟਰ ਸਰਵਿਸੇਜ਼ ਇੰਟੈਲੀਜੈਂਸ’ (ISI) ਵੱਲੋਂ ਕਸ਼ਮੀਰ ਵਿੱਚ ਦਹਿਸ਼ਤਗਰਦ ਗਤੀਵਿਧੀਆਂ ਦੀ ਪੁਸ਼ਤ–ਪਨਾਹੀ ਕੀਤੀ ਜਾ ਰਹੀ ਹੈ ਤੇ ਲਗਭਗ ਰੋਜ਼ਾਨਾ ਸਾਡੇ ਫ਼ੌਜੀ ਜਵਾਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ।’ਕੈਪਟਨ ਨੇ ਆਪਣਾ ਉਹ ਬਿਆਨ ਵੀ ਦੁਹਰਾਇਆ ਕਿ ਭਾਰਤ ਸਰਕਾਰ ਨੂੰ ਪਾਕਿਸਤਾਨ ਦੀਆਂ ਅਜਿਹੀਆਂ ਘਿਨਾਉਣੀਆਂ ਗਤੀਵਿਧੀਆਂ ਦਾ ਮੂੰਹ–ਤੋੜ ਜਵਾਬ ਦੇਣਾ ਚਾਹੀਦਾ ਹੈ।

Show More

Related Articles

Leave a Reply

Your email address will not be published. Required fields are marked *

Close