Canada

ਲਿਬਰਲਜ਼ ਨੇ ਸ਼ੋਸ਼ਲ ਮੀਡੀਆ ਸਟ੍ਰੀਮਿੰਗ ਨੂੰ ਕੰਟਰੋਲ ਕਰਨ ਲਈ ਬਿੱਲ ਸੀ-10 ਕੀਤਾ ਪਾਸ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੈਨੇਡਾ ਦੀ ਸੰਸਦ ਨੇ ਇਕ ਅਜਿਹੇ ਬਿੱਲ ਨੂੰ ਮਨਜ਼ੂਰੀ ਦਿੱਤੀ ਹੈ ਜੋ ਸ਼ੋਸ਼ਲ ਮੀਡੀਆ ਪਲੇਟਫਾਰਮ ਜਿਵੇਂ ਫੇਸਬੁੱਕ ਅਤੇ ਯੂਟਿਊਬ ਰਾਹੀਂ ਆਨਲਾਈਨ ਹੇਟ ਸਪੀਚ ਨੂੰ ਕੰਟਰੋਲ ਕਰੇਗਾ।
ਹਾਲਾਂਕਿ ਇਹ ਸਾਫ ਨਹੀਂ ਹੈ ਕਿ ਬਿੱਲ ਕਾਨੂੰਨ ਬਣ ਪਾਏਗਾ ਜਾਂ ਨਹੀਂ। ਕਾਨੂੰਨ ਨੂੰ ਸੀਨੇਟ ਦੇ ਰਾਹੀਂ ਪਾਸ ਹੋਣ ਦੀ ਲੋੜ ਹੁੰਦੀ ਹੈ। ਜੇ ਚੋਣਾਂ ਹੁੰਦੀਆਂ ਹਨ, ਜਿਨ੍ਹਾਂ ਬਾਰੇ ਉਮੀਦ ਜਤਾਈ ਜਾਂਦੀ ਹੈ ਕਿ ਇਹ ਸਤੰਬਰ ਵਿਚ ਹੋਣਗੀਆਂ ਤਾਂ ਇਹ ਬਿੱਲ ਰੱਦ ਹੋ ਜਾਵੇਗਾ।
ਟਰੂਡੋ ਦੀ ਸਰਕਾਰ ਨੇ ਇਸ ਦੇ ਪਾਸ ਹੋਣ ਦੀ ਸ਼ਲਾਘਾ ਕੀਤੀ। ਵਿਰਾਸਤ ਮੰਤਰੀ ਸਟੀਵਨ ਗੁਈਲਬਾਲਟ ਨੇ ਸੋਮਵਾਰ ਸ਼ਾਮ ਨੂੰ ਅੰਤਿਮ ਬਹਿਸ ਦੇ ਦੌਰਾਨ ਕਿਹਾ ਕਿ ਜਦੋਂ ਪ੍ਰਸਾਰਣ ਅਤੇ ਨਿਰਮਾਣ ਦੀ ਗੱਲ ਆਉਂਦੀ ਹੈ ਤਾਂ ਸਾਨੂੰ ਹੋਰ ਮੁੱਦਿਆਂ ਨੂੰ ਸੰਬੋਧਿਤ ਕਰਨਾ ਹੋਵੇਗਾ ਅਤੇ ਅਸੀਂ ਕਰਾਂਗੇ। ਬਿੱਲ ਸੀ-10 ਉਸ ਦਿਸ਼ਾ ਵਿਚ ਪਹਿਲਾ ਕਦਮ ਹੈ।

Show More

Related Articles

Leave a Reply

Your email address will not be published. Required fields are marked *

Close