Punjab

ਭਗਵੰਤ ਮਾਨ ਤੇ ਸੁਖਪਾਲ ਖਹਿਰਾ ਨੇ ਮਿਲਾਇਆ ਹੱਥ

ਚੰਡੀਗੜ੍ਹ: ਸਿਆਸੀ ਮੈਦਾਨ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੂੰ ਸਭ ਤੋਂ ਵੱਧ ਐਲਰਜ਼ੀ ਬਾਗੀ ਹੋ ਕੇ ਵੱਖਰੀ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨਾਲ ਹੈ। ਸੁਖਪਾਲ ਖਹਿਰਾ ਕਰਕੇ ਹੀ ਭਗਵੰਤ ਮਾਨ ਨੇ ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਸੀ।
ਐਤਵਾਰ ਨੂੰ ਸੰਗਰੂਰ ਵਿੱਚ ਦੋਵੇਂ ਵਿਰੋਧੀ ਲੀਡਰ ਅਚਾਨਕ ਆਹਮੋ-ਸਾਹਮਣੇ ਆ ਗਏ। ਇੱਕ-ਦੂਜੇ ‘ਤੇ ਤਾਬੜਤੋੜ ਹਮਲੇ ਕਰਨ ਵਾਲੇ ਦੋਵੇਂ ਲੀਡਰ ਵੇਖਦਿਆਂ ਹੀ ਮੁਸਕਰਾ ਪਏ। ਉਨ੍ਹਾਂ ਨੇ ਹੱਥ ਮਿਲਾਇਆ ਤੇ ਕੁਝ ਚਿਰ ਗੱਲ ਵੀ ਕੀਤੀ।ਦਰਅਸਲ ਭਗਵੰਤ ਮਾਨ ਤੇ ਸੁਖਪਾਲ ਖਹਿਰਾ ਅਚਾਨਕ ਹੀ ਸੰਗਰੂਰ ਦੇ ਰੈਸਟ ਹਾਊਸ ਵਿੱਚ ਆਹਮੋ-ਸਾਹਮਣੇ ਆ ਗਏ। ਦੋਵਾਂ ਨੇ ਇੱਕ ਦੂਜੇ ਨਾਲ ਹੱਥ ਮਿਲਾਇਆ ਤੇ ਹਾਲ-ਚਾਲ ਪੁੱਛਿਆ। ਭਗਵੰਤ ਮਾਨ ਪ੍ਰੈੱਸ ਕਾਨਫਰੰਸ ਕਰਨ ਮਗਰੋਂ ਰੈਸਟ ਹਾਊਸ ਦੇ ਕਮਰੇ ਵਿੱਚ ਬੈਠੇ ਸਨ, ਜਦੋਂਕਿ ਸੁਖਪਾਲ ਖਹਿਰਾ ਸਾਬਕਾ ਮੰਤਰੀ ਗੋਬਿੰਦ ਸਿੰਘ ਕਾਂਝਲਾ ਨਮਿਤ ਅੰਤਿਮ ਅਰਦਾਸ ’ਚ ਸ਼ਾਮਲ ਹੋਣ ਤੋਂ ਪਹਿਲਾਂ ਰੈਸਟ ਹਾਊਸ ਪੁੱਜੇ ਸਨ।ਦੋਵੇਂ ਅਚਾਨਕ ਹੀ ਰੈਸਟ ਹਾਊਸ ਦੇ ਕਮਰੇ ਵਿੱਚ ਇਕੱਠੇ ਹੋ ਗਏ। ਦੋਵਾਂ ਨੇ ਹੱਥ ਮਿਲਾਇਆ ਤੇ ਅੱਧਾ ਕੁ ਮਿੰਟ ਇੱਕ-ਦੂਜੇ ਕੋਲ ਖੜ੍ਹੇ ਤੇ ਰਸਮੀ ਤੌਰ ’ਤੇ ਹਾਲ ਚਾਲ ਪੁੱਛਿਆ।

Show More

Related Articles

Leave a Reply

Your email address will not be published. Required fields are marked *

Close