Punjab

ਪੁਲਵਾਮਾ ਹਮਲੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਨਵਜੋਤ ਸਿੱਧੂ: ਕੈਪਟਨ

–– ਕੀਤਾ ਨਵਜੋਤ ਸਿੱਧੂ ਦਾ ਬਚਾਅ –– ਕਿਹਾ ਸਿਆਸੀ ਲਾਹੇ ਲਈ ਅਕਾਲੀਆਂ ਨੇ ਅਕਾਲੀਆਂ ਨੇ ਬਜਟ ਪੇਸ਼ਕਾਰੀ ਰੋਕਣ ਦੇ ਜਤਨ ਕੀਤੇ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਵਿੱਚ ਬਜਟ ਦੀ ਪੇਸ਼ਕਾਰੀ ਵਿੱਚ ਵਿਘਨ ਪਾਉਣ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਤਨਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸਿਆਸੀ ਲਾਹਾ ਲੈਣ ਲਈ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਹ ਨਵਜੋਤ ਸਿੰਘ ਸਿੱਧੂ ‘ਤੇ ਨਿਰਭਰ ਕਰਦਾ ਹੈ ਕਿ ਉਹ ਪੁਲਵਾਮਾ ਹਮਲੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ।
ਟੀਵੀ ਚੈਨਲਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਸ੍ਰੀ ਸਿੱਧੂ ਇੱਕ ਕ੍ਰਿਕੇਟਰ ਹਨ ਤੇ ਉਹ ਖ਼ੁਦ ਇੱਕ ਫ਼ੌਜੀ ਰਹੇ ਹਨ; ਇਸੇ ਲਈ ਉਨ੍ਹਾਂ ਦੇ ਦ੍ਰਿਸ਼ਟੀਕੋਣ ਵੀ ਵੱਖੋ–ਵੱਖਰੇ ਹਨ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਇਹ ਅਹਿਸਾਸ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਪਾਕਿਸਤਾਨ ਯਾਤਰਾ ਨੂੰ ਕੁਝ ਜ਼ਿਆਦਾ ਹੀ ਭਾਵੁਕ ਢੰਗ ਨਾਲ ਲੈ ਰਹੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ੍ਰੀ ਸਿੱਧੂ ਰੱਖਿਆ ਮਾਮਲਿਆਂ ਦੀਆਂ ਗੁੰਝਲਾਂ ਨੂੰ ਨਹੀਂ ਸਮਝਦੇ ਤੇ ਉਨ੍ਹਾਂ ਨੇ ਜੋ ਕੁਝ ਵੀ ਕਿਹਾ ਹੈ, ਉਹ ਸਿਰਫ਼ ਦੋਸਤਾਨਾ ਲਹਿਜੇ ਵਿੱਚ ਬੋਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੰਤਰੀ ਸਿੱਧੂ ਦੀ ਮਨਸ਼ਾ ਤੇ ਇਰਾਦਾ ਕਿਸੇ ਵੀ ਪਾਸਿਓਂ ਰਾਸ਼ਟਰ–ਵਿਰੋਧੀ ਨਹੀਂ ਹਨ।
ਫਿਰ ਅਕਾਲੀਆਂ ਵੱਲ ਪਰਤਦਿਆਂ ਕੈਪਟਨ ਨੇ ਕਿਹਾ ਕਿ ਬਜਟ ਪੇਸ਼ਕਾਰੀ ਇੱਕ ਬਹੁਤ ਅਹਿਮ ਵਿਧਾਨਕ ਕਾਰਵਾਈ ਹੁੰਦੀ ਹੈ ਤੇ ਆਮ ਲੋਕ ਉਸ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੇ ਹਨ। ਪਰ ਹੁਣ ਅਕਾਲੀ ਸਿਰਫ਼ ਅਹਿਮ ਅਸੈਂਬਲੀ ਮਾਮਲਿਆਂ ਤੋਂ ਧਿਆਨ ਲਾਂਭੇ ਕਰਨ ਲਈ ਨਵਜੋਤ ਸਿੱਧੂ ਨੂੰ ਨਿਸ਼ਾਨਾ ਬਣਾ ਰਹੇ ਹਨ।

Show More

Related Articles

Leave a Reply

Your email address will not be published. Required fields are marked *

Close