Uncategorized

ਸੰਗਰੂਰ ‘ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫਤਾਰ

ਜ਼ਿਲ੍ਹਾ ਸੰਗਰੂਰ ਵਿਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸ਼ਰਾਬ ਦੇ ਆਦੀ ਬਰਨਾਲਾ ਦੇ ਹਮੀਦੀ ਦੇ ਰਹਿਣ ਵਾਲੇ ਦੋਸ਼ੀ ਨੇ ਆਪਣੇ ਸਾਲੇ ਤੇ ਉਸ ਦੇ ਬੇਟੇ ਨਾਲ ਮਿਲ ਕੇ ਇਹ ਨਾਅਰੇ ਲਿਖੇ। ਇਨ੍ਹਾਂ ਤਿੰਨਾਂ ਨੇ ਖਾਲਿਸਤਾਨੀ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ ਦੇ ਕਹਿਣ ‘ਤੇ ਇਹ ਨਾਅਰੇ ਲਿਖੇ ਸਨ ਜਿਸ ਦੇ ਬਦਲੇ ਉਨ੍ਹਾਂ ਦੇ ਖਾਤੇ ਵਿਚ ਵਿਦੇਸ਼ ਤੋਂ ਵੀ ਪੈਸੇ ਆਏ। ਇਨ੍ਹਾਂ ਤਿੰਨਾਂ ਨੇ ਸੰਗਰੂਰ ਤੋਂ ਹਰਿਆਣਾ ਦੇ ਕਰਨਾਲ ਜਾ ਕੇ ਉਥੇ ਵੀ ਖਾਲਿਸਤਾਨੀ ਨਾਅਰੇ ਲਿਖੇ ਸਨ।

ਸੰਗਰੂਰ ਦੇ ਐੱਸਐੱਸਪੀ ਮਨਦੀਪ ਸਿੱਧੂ ਨੇ ਦੱਸਿਆ ਕਿ 19 ਜੂਨ ਅਤੇ 26 ਜੂਨ ਨੂੰ ਸੰਗਰੂਰ ਵਿਚ ਕੁਝ ਖਾਲਿਸਤਾਨੀ ਨਾਲ ਜੁੜੇ ਨਾਅਰੇ ਲਿਖੇ ਗਏ ਸਨ। ਇਹ ਇੱਕ ਧਾਰਮਿਕ ਥਾਂ ਤੇ ਕੁਝ ਹੋਰ ਥਾਵਾਂ ‘ਤੇ ਲਿਖੇ ਗਏ ਸਨ। ਪਾਬੰਦੀਸ਼ੁਦਾ ਸੰਸਥਾ ਸਿੱਖ ਫਾਰ ਜਸਟਿਸ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਦਾ ਮਕਸਦ ਸਮਾਜ ਵਿਚ ਗੜਬੜੀ ਪੈਦਾ ਕਰਨਾ ਤੇ ਭਾਈਚਾਰੇ ਨੂੰ ਤੋੜ ਕੇ ਤਣਾਅ ਪੈਦਾ ਕਰਨਾ ਸੀ।

ਐੱਸਐੱਸਪੀ ਸਿੱਧੂ ਨੇ ਦੱਸਿਆ ਕਿ ਐੱਸਐੱਫਜੇ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਸੀ। ਇਸ ਮਾਮਲੇ ਵਿਚ ਰੇਸ਼ਮ ਸਿੰਘ ਉਸ ਦਾ ਸਾਲਾ ਕੁਲਵਿੰਦਰ ਸਿੰਘ ਤੇ ਪੁੱਤ ਮਨਪ੍ਰੀਤ ਸਿੰਘ ਸ਼ਾਮਲ ਸਨ। ਰੇਸ਼ਮ ਸਿੰਘ ਚੰਡੀਗੜ੍ਹ ਸਥਿਤ ਏਲਾਂਟੇ ਮਾਲ ਤੇ ਦੂਜੇ ਮਾਲ ਵਿਚ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਰਿਹਾ ਹੈ।

ਰੇਸ਼ਮ ਸਿੰਘ ਬਹੁਤ ਜ਼ਿਆਦਾ ਸ਼ਰਾਬ ਪੀਣ ਦਾ ਆਦੀ ਹੈ।ਉਸ ਦਾ ਸਾਲਾ ਕੁਲਵਿੰਦਰ ਸਿੰਘ ਆਪਣੇ ਪਿਤਾ ਦੇ ਕਤਲ ਕੇਸ ਵਿਚ ਇੱਕ ਸਾਲ ਜੇਲ੍ਹ ਵਿਚ ਰਿਹਾ। ਉਹ ਹੁਣੇ ਜਿਹੇ ਹੀ ਜੇਲ੍ਹ ਤੋਂ ਬਾਹਰ ਆਇਆ ਹੈ। ਕੁਲਵਿੰਦਰ ਦਾ ਬੇਟਾ ਮਨਪ੍ਰੀਤ 19 ਸਾਲ ਦਾ ਹੈ। ਇਨ੍ਹਾਂ ਨੂੰ ਪੈਸਿਆਂ ਦਾ ਲਾਲਚ ਦਿੱਤਾ ਗਿਆ ਸੀ। ਤੇ ਇਨ੍ਹਾਂ ਦੇ ਬੈਂਕ ਖਾਤਿਆਂ ਵਿਚ ਵਿਦੇਸ਼ਾਂ ਤੋਂ ਪੈਸੇ ਭੇਜੇ ਗਏ ਸਨ ਜਿਸ ਦੇ ਅਹਿਮ ਸਬੂਤ ਪੁਲਿਸ ਨੂੰ ਮਿਲ ਗਏ ਨਹ।

Show More

Related Articles

Leave a Reply

Your email address will not be published. Required fields are marked *

Close