Punjab
ਢੀਂਡਸਾ ਨੂੰ ਲੋਕ ਸਭਾ ਚੋਣ ਲੜਵਾਉਣ ਲਈ ਸੁਖਬੀਰ ਨੇ ਲਾਏ ਸੰਗਰੂਰ ਡੇਰੇ
ਸੰਗਰੂਰ: ਪਰਮਿੰਦਰ ਸਿੰਘ ਢੀਂਡਸਾ ਇਸ ਵਾਰ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ। ਅਕਾਲੀ ਦਲ ਵਿੱਚ ਜੋ ਇਸ ਸਮੇਂ ਚੱਲ ਰਿਹਾ ਹੈ ਜਾਂ ਅਕਾਲੀ ਦਲ ਜਿਸ ਤਰ੍ਹਾਂ ਨਾਲ ਇਸ ਸਮੇਂ ਵਿਚਰ ਰਿਹਾ ਹੈ, ਉਸ ਤੋਂ ਇਹ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਚੋਣ ਲੜਨ ਬਾਰੇ ਦੁਚਿੱਤੀ ‘ਚ ਢੀਂਡਸਾ, ਪਿਓ ਦੀ ਮੰਨੇ ਕਿ ਪ੍ਰਧਾਨ ਦੀ..!
ਢੀਂਡਸਾ ਨੂੰ ਮਨਾਉਣ ਲਈ ਸੁਖਬੀਰ ਬਾਦਲ ਨੇ ਪਿਛਲੇ ਤਿੰਨ ਦਿਨਾਂ ਤੋਂ ਸੰਗਰੂਰ ਵਿੱਚ ਡੇਰੇ ਲਾਏ ਹੋਏ ਹਨ। ਲੋਕ ਸਭਾ ਹਲਕੇ ਵਿੱਚ ਵਿਚਰਦੇ ਹੋਏ ਉਹ ਆਪਣੇ ਨਾਲ ਪਰਮਿੰਦਰ ਢੀਂਡਸਾ ਨੂੰ ਆਪਣੇ ਨਾਲ ਲੈ ਕੇ ਚੱਲ ਰਹੇ ਹਨ। ਅੱਜ ਜਦ ਸੁਖਬੀਰ ਸੰਗਰੂਰ ਹਲਕੇ ਦੇ ਸੁਨਾਮ ਪਹੁੰਚਣਾ ਸੀ, ਪਰ ਹੋਰਡਿੰਗਜ਼ ‘ਚ ਪਰਮਿੰਦਰ ਸਿੰਘ ਢੀਂਡਸਾ ਨੂੰ ਵੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਬਰਾਬਰ ਥਾਂ ਦਿੱਤੀ ਗਈ ਸੀ।
ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਲਹਿਰਾਗਾਗਾ ਤੋਂ ਮੌਜੂਦਾ ਵਿਧਾਇਕ ਪਰ ਪਾਰਟੀ ਤੇ ਪ੍ਰਧਾਨ ਸਾਬ ਪੂਰਾ ਜ਼ੋਰ ਲਗਾ ਰਹੇ ਹਨ ਕਿ ਉਨ੍ਹਾਂ ਨੂੰ ਪਿਤਾ ਦੀ ਥਾਂ ਸੰਗਰੂਰ ਤੋਂ ਚੋਣ ਲੜਾਈ ਜਾਵੇ। ਹਾਲਾਂਕਿ, ਇਹ ਸੀਟ ਅਕਾਲੀ ਦਲ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ, ਕਿਉਂਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੁਖਦੇਵ ਸਿੰਘ ਢੀਂਡਸਾ ਨੂੰ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ 2 ਲੱਖ 11 ਹਜ਼ਾਰ 721 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।