Punjab

ਸਾਹਿਬ ਸਿੰਘ ਭੁੱਲਰ ਪੈ੍ਜੀਡੈਟ ਆਈ.ਓ.ਸੀ ਇੰਡੀਅਨ ਓਵਰਸੀਅਰ ਕਾਗਰਸ ਵੈਸਟ ਕੋਸਟ ਦੀ ਪ੍ਰਧਾਨਗੀ ਹੇਠ ਇਹ ਮੀਟਿੰਗ ਹੋਈ

ਸਾਰਿਆਂ ਨੇ ਕਾਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਰਿਆਂ ਨੂੰ ਪੂਰਜੋਰ ਅਪੀਲ ਕੀਤੀ

ਅਮਿਰਕਾ/ਲਾਸ ਏਜਲਾਸ /ਨਕੋਦਰ /ਮਹਿਤਪੁਰ ,09 ਮਈ (ਹਰਜਿੰਦਰ ਪਾਲ ਛਾਬੜਾ)-  ਪਿਛਲੇ ਦਿਨੀ ਐਨ.ਆਰ.ਆਈ ਭਰਾਵਾਂ ਵਲੋਂ ਇੱਕ ਬਹੁਤ ਵੱਡੀ ਮੀਟਿੰਗ ਕੀਤੀ ਗਈ। ਜਿਸ ਵਿੱਚ ਲੋਕ ਸਭਾ ਚੋਣਾਂ ਵਿੱਚ ਚੋਣਾਂ ਲੜ ਰਹੇ ਸਾਰੇ ਕਾਗਰਸ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ ਗਿਆ। ਆਈ.ਓ.ਸੀ ਦੇ ਚੇਅਰਮੈਨ ਸੈਮ ਪਿਟਰੋਦਾ ਜੀ ਅਤੇ ਅਮਿਰਕਾ ਦੇ ਆਈ.ਓ.ਸੀ ਦੇ ਪ੍ਧਾਨ ਸੰਗਤ ਸਿੰਘ ਗਿਲਜੀਆ, ਸਾਹਿਬ ਸਿੰਘ ਭੁੱਲਰ ਪੈ੍ਜੀਡੈਟ ਬੈਸਟ ਕੋਸ ਆਈ.ਓ.ਸੀ ਓਕਾਰ ਸਿੰਘ ਖੱਖ ਪੈ੍ਜੀਡੈਟ ਯੂਥ ਆਈ.ਓ.ਸੀ- ਸੀ ਦੀ ਰਹਿਨਮਾਈ ਹੇਠ ਇਹ ਮੀਟਿੰਗ ਕੀਤੀ ਗਈ। ਜਿਸ ਵਿੱਚ ਬਹੁਤ ਸਾਰੇ ਸੱਜਣਾਂ ਮਿੱਤਰਾਂ ਨੇ ਆਪਣੀਆਂ ਟੀਮਾਂ ਸਮੇਤ ਵੱਧ ਚੜਕੇ ਹਿੱਸਾ ਲਿਆ। ਅਤੇ ਸਾਰਿਆਂ ਨੇ ਸਾਰੇ ਹੀ ਕਾਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਰਿਆਂ ਨੂੰ ਅਪੀਲ ਕੀਤੀ ਅਤੇ ਸੁਖਪਾਲ ਸਿੰਘ ਖਹਿਰਾ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਨਾਲ ਮੀਟਿੰਗ ਦੌਰਾਨ ਵੀਡੀਓ ਕਾਲ ਤੇ ਗੱਲ ਹੋਈ ਉਨ੍ਹਾਂ ਨੇ ਲਾਈਵ ਮੀਟਿੰਗ ਵਿੱਚ ਆਪਣੇ ਵਿਚਾਰ ਰੱਖੇ।ਧਰਮਵੀਰ ਗਾਧੀ ਜੀ, ਸੁਖਵਿੰਦਰ ਸਿੰਘ ਰੰਧਾਵਾ ਜੀ, ਫਰੀਦਕੋਟ ਤੋਂ ਅਮਰਜੀਤ ਕੌਰ ਸਾਹੂਕੇ, ਹੁਸਿ਼ਆਰਪੁਰ ਤੋਂ ਉਮੀਦਵਾਰ ਜਾਮਨੀ ਗੋਮਰ ਜੂਮ ਮੀਟਿੰਗ ਵਿੱਚ ਸ਼ਾਮਿਲ ਹੋਏ।ਇਸ ਮੌਕੇ ਸਾਹਿਬ ਸਿੰਘ ਭੁੱਲਰ, ਓਕਾਰ ਸਿੰਘ ਖੱਖ ਜੀ ਨੇ ਆਪਣੇ ਵਿਚਾਰ ਰੱਖੇ ਆਪਣੀ ਸਪੀਚ ਵਿੱਚ ਉਹਨਾਂ ਨੇ ਪੂਰਜੋਰ ਅਪੀਲ ਕੀਤੀ ਹੈ ਕਿ ਸਾਰੇ ਕਾਗਰਸੀ ਉਮੀਦਵਾਰਾਂ ਨੂੰ ਜਿਤਾਓ। ਇਹ ਮੀਟਿੰਗ ਸਾਹਿਬ ਸਿੰਘ ਭੁੱਲਰ ਪਰੈਜੀਡੈਟ ਆਈ.ਓ.ਸੀ ਇੰਡੀਅਨ ਓਵਰਸੀਅਰ ਕਾਗਰਸ ਵੈਸਟ ਕੋਸਟ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਦਿਲਬਾਗ ਧੂਰ, ਨਰਿੰਦਰ ਢਿੱਲੋਂ, ਬਰਿੰਦਰ ਜੀਤ ਢਿੱਲੋਂ, ਸਿਕੰਦਰ ਰੰਧਾਵਾ, ਧਰਮਿੰਦਰ ਰੰਧਾਵਾ, ਅਵਤਾਰ ਚੰਦੀ ਗਰੁੱਪ, ਸਰਬਜੀਤ ਸਿੰਘ ਮਾਨ, ਸਤਵਿੰਦਰ ਸਿੱਧੂ, ਰਵੀ, ਗਰੇਵਾਲ, ਇਕਬਾਲ ਸਿੰਘ, ਸਤਵੀਰ ਤੁੰਗ, ਜਗਤਾਰ ਸਿੰਘ, ਤਰਲੋਚਨ ਰੰਗੀ, ਕੁਲਜੀਤ ਨਿੱਝਰ, ਬਿੱਲ ਸਿੰਘ, ਰਾਣਾ ਪ੍ਧਾਨ, ਜਿੰਦਰ ਸੰਧੂ, ਰਾਮ ਸਿੰਘ, ਗੈਰੀ ਬਾਜਵਾ, ਮਨਜੀਤ ਢੰਡਾ, ਸ਼ੇਰਗਿੱਲ, ਸੁਰਜੀਤ ਸੰਧੂ, ਪਾਲ ਮੋਮੀ, ਪੰਮੀ, ਭੋਲਾ ਸਰਪੰਚ, ਨਿਰਮਲ ਚੀਮਾ, ਕੁਲਦੀਪ ਧਾਲੀਵਾਲ, ਮੱਖਣ ਸੰਧੂ, ਹਾਕਮ ਸਿੰਘ ਆਦਿ ਸੈਕੜੇ ਐਨ.ਆਰ.ਆਈ ਵਰਕਰਾਂ ਨੇ ਮੀਟਿੰਗ ਵਿੱਚ ਹਿੱਸਾ ਲਿਆ।
Show More

Related Articles

Leave a Reply

Your email address will not be published. Required fields are marked *

Close