International

ਆਸਟ੍ਰੇਲੀਅਨ ਮਹਿਲਾ ਸੰਸਦ ਮੈਂਬਰ ਦਾ ਹੋਇਆ ਜਿਨਸੀ ਸ਼ੋਸ਼ਣ, ਨਸ਼ੀਲਾ ਪਦਾਰਥ ਦਿੱਤਾ ਗਿਆ

ਆਸਟ੍ਰੇਲੀਆ ਦੀ ਮਹਿਲਾ ਸੰਸਦ ਮੈਂਬਰ ਬ੍ਰਿਟਨੀ ਲੌਗਾ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਹ ਘਟਨਾ ਪਿਛਲੇ ਹਫ਼ਤੇ ਉਸ ਸਮੇਂ ਵਾਪਰੀ ਜਦੋਂ ਉਹ ਨਾਈਟ ਆਊਟ ‘ਤੇ ਸੀ। ਇਹ ਜਾਣਕਾਰੀ ਖੁਦ ਸੰਸਦ ਮੈਂਬਰ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਕੁਈਨਜ਼ਲੈਂਡ ਸ਼ਹਿਰ ਵਿੱਚ ਸੈਰ ਕਰਨ ਗਈ ਸੀ, ਜਦੋਂ ਕਿਸੇ ਨੇ ਉਸ ਨੂੰ ਨਸ਼ੀਲਾ ਪਦਾਰਥ ਦੇ ਦਿੱਤਾ।
ਜਾਣਕਾਰੀ ਮੁਤਾਬਕ ਸੰਸਦ ਮੈਂਬਰ ਲੋਕਾਂ ਦੀ ਸਿ਼ਕਾਇਤ ‘ਤੇ ਉਸ ਥਾਂ ‘ਤੇ ਗਏ ਸਨ। ਬ੍ਰਿਟਨੀ ਨੇ ਪੁਲਿਸ ਕੋਲ ਸਿ਼ਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਉਨ੍ਹਾਂ ਨੂੰ 28 ਅਪ੍ਰੈਲ ਨੂੰ ਟੈਸਟ ਲਈ ਹਸਪਤਾਲ ਲਿਜਾਇਆ ਗਿਆ। ਸੰਸਦ ਮੈਂਬਰ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਕਿ ਇਹ ਘਟਨਾ ਕਿਸੇ ਨਾਲ ਵੀ ਹੋ ਸਕਦੀ ਹੈ।
ਹਸਪਤਾਲ ਦੀ ਰਿਪੋਰਟ ਵਿੱਚ ਉਨ੍ਹਾਂ ਦੇ ਸਰੀਰ ਵਿੱਚ ਨਸ਼ੀਲੇ ਪਦਾਰਥ ਪਾਏ ਗਏ। ਪਰ, ਸਾਂਸਦ ਅਨੁਸਾਰ, ਉਨ੍ਹਾਂ ਨੇ ਕਦੇ ਵੀ ਇਹ ਪਦਾਰਥ ਨਹੀਂ ਲਿਆ। ਉਨ੍ਹਾਂ ਮੁਤਾਬਕ ਪਹਿਲਾਂ ਵੀ ਕਈ ਔਰਤਾਂ ਨੇ ਉਨ੍ਹਾਂ ਨੂੰ ਇਹੋ ਗੱਲ ਦੱਸੀ ਸੀ। ਬ੍ਰਿਟਨੀ ਨੇ ਕਿਹਾ ਕਿ ਇਸ ਸਮਾਜ ਵਿੱਚ ਔਰਤਾਂ ਨੂੰ ਆਪਣੀ ਮਰਜ਼ੀ ਅਨੁਸਾਰ ਜਿਉਣ ਦਾ ਅਧਿਕਾਰ ਹੈ ਅਤੇ ਉਹ ਵੀ ਬਿਨ੍ਹਾਂ ਕਿਸੇ ਨਸ਼ੇ ਦੇ।
ਪੁਲਿਸ ਨੇ ਆਪਣੀ ਜਾਂਚ ਵਿੱਚ ਕਿਹਾ ਹੈ ਕਿ ਹਾਲੇ ਤੱਕ ਉਸ ਇਲਾਕੇ ਤੋਂ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਕਿਸੇ ਨੇ ਕੋਈ ਸਿ਼ਕਾਇਤ ਦਰਜ ਕਰਵਾਈ ਹੈ। ਬ੍ਰਿਟਨੀ ਪਹਿਲੀ ਵਾਰ 2015 ਵਿੱਚ ਕੇਪਲ ਦੀ ਸੀਟ ਲਈ ਚੁਣੀ ਗਈ ਸੀ। ਕੁਈਨਜ਼ਲੈਂਡ ਪਾਰਟੀ ਦੇ ਨੇਤਾ ਸਟੀਵਨ ਮਾਈਲਸ ਨੇ ਕਿਹਾ ਕਿ ਸਰਕਾਰ ਬ੍ਰਿਟਨੀ ਦਾ ਸਮਰਥਨ ਕਰ ਰਹੀ ਹੈ। ਨਾਲ ਹੀ ਸਰਕਾਰ ਸੰਸਦ ਮੈਂਬਰ ਦੀ ਵੀ ਪੂਰੀ ਮਦਦ ਕਰੇਗੀ।

Show More

Related Articles

Leave a Reply

Your email address will not be published. Required fields are marked *

Close