Canada

ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ : ਪਿਏਰ ਪੌਲੀਏਵਰ

ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਨੁਕਤਾਚੀਨੀ ਕਰਦਿਆਂ ਆਖਿਆ ਕਿ ਅੱਠ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਵੀ ਉਹ ਕਿਸੇ ਕੰਮ ਦੇ ਨਹੀਂ ਹਨ।
ਉਨ੍ਹਾਂ ਆਖਿਆ ਕਿ ਟਰੂਡੋ ਦੇ ਸ਼ਾਸਨਕਾਲ ਵਿੱਚ ਕਿਰਾਏ ਦੁੱਗਣੇ ਹੋ ਗਏ, ਮਾਰਗੇਜ ਪੇਅਮੈਂਟਸ ਤੇ ਡਾਊਨਪੇਅਮੈਂਟਸ ਦੇ ਭਾਅ ਵੱਧ ਗਏ ਜਦਕਿ ਰਿਕਾਰਡ ਤੋੜ ਘਾਟੇ ਕਾਰਨ ਵਿਆਜ਼ ਦਰਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ। ਇਨ੍ਹਾਂ ਕਾਰਨਾਂ ਕਰਕੇ ਕੈਨੇਡੀਅਨਜ਼ ਨੂੰ ਦੋ ਵਕਤ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋਇਆ ਪਿਆ ਹੈ। ਉਨ੍ਹਾਂ ਆਖਿਆ ਕਿ ਟਰੂਡੋ ਦੇ ਕੈਨੇਡਾ ਵਿੱਚ ਤੁਸੀਂ ਰਹਿਣਾ ਤਾਂ ਕੀ ਮਰਨਾ ਵੀ ਅਫੋਰਡ ਨਹੀਂ ਕਰ ਸਕਦੇ। ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੀ ਮਿਸਾਲ ਦਿੰਦਿਆਂ ਪੌਲੀਏਵਰ ਨੇ ਆਖਿਆ ਕਿ ਹਸਪਤਾਲ ਦੇ ਬਾਹਰ 28 ਲਾਸ਼ਾਂ ਫਰੀਜ਼ਰ ਵਿੱਚ ਪਈਆਂ ਹਨ ਪਰ ਉਨ੍ਹਾਂ ਨੂੰ ਉੱਥੋਂ ਲਿਜਾਇਆ ਨਹੀਂ ਜਾ ਰਿਹਾ ਕਿਉਂਕਿ ਉਨ੍ਹਾਂ ਦੇ ਪਰਿਵਾਰ ਉਨ੍ਹਾਂ ਨੂੰ ਦਫਨਾਉਣਾ ਅਫੋਰਡ ਨਹੀਂ ਕਰ ਪਾ ਰਹੇ।
ਅੱਜ ਸਟੈਟੇਸਟਿਕਸ ਕੈਨੇਡਾ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮਹਿੰਗਾਈ ਵਿੱਚ ਟਰੂਡੋ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਖਰਚਿਆਂ ਤੇ ਕਾਰਬਨ ਟੈਕਸ ਕਾਰਨ ਕੈਨੇਡੀਅਨਜ਼ ਦੀ ਜਿ਼ੰਦਗੀ ਬਦ ਤੋਂ ਬਦਤਰ ਹੋ ਗਈ ਹੈ। ਟਰੂਡੋ ਦੇ ਆਰਥਿਕ ਕੁਪ੍ਰਬੰਧਾਂ ਕਰਕੇ ਕੈਨੇਡਾ ਵਿੱਚ ਮਹਿੰਗਾਈ ਐਨੀ ਵੱਧ ਗਈ ਹੈ। ਇੱਥੋਂ ਤੱਕ ਕਿ ਮਾਰਗੇਜ ਇੰਟਰਸਟ ਕੌਸਟ ਹੀ 25 ਫੀ ਸਦੀ ਤੋਂ ਟੱਪ ਗਈ ਹੈ ਤੇ ਗੈਸ ਦੀਆਂ ਕੀਮਤਾਂ 4·5 ਫੀ ਸਦੀ ਤੱਕ ਉੱਪਰ ਚਲੀਆਂ ਗਈਆਂ ਹਨ।

Show More

Related Articles

Leave a Reply

Your email address will not be published. Required fields are marked *

Close