International

ਪੋਰਨ ਸਟਾਰ ਨੂੰ ਪੈਸੇ ਦੇਣ ਦੇ ਮਾਮਲੇ ‘ਚ ਟਰੰਪ ਪਹੁੰਚੇ ਅਦਾਲਤ

ਨਿਊਯਾਰਕ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਨਿਊਯਾਰਕ ਦੀ ਅਦਾਲਤ ‘ਚ ਪਹੁੰਚੇ। ਇਹ ਮਾਮਲਾ ਉਸ ਪੋਰਨ ਸਟਾਰ ਨਾਲ ਜੁੜਿਆ ਹੈ ਜਿਸ ਨਾਲ ਟਰੰਪ ਦੇ ਸਬੰਧ ਸਾਹਮਣੇ ਆਏ ਸਨ। ਟਰੰਪ ‘ਤੇ ਇਸ ਮਾਮਲੇ ਨੂੰ ਲੁਕਾਉਣ ਲਈ ਪੋਰਨ ਸਟਾਰ ਨੂੰ ਇਕ ਲੱਖ 30 ਹਜ਼ਾਰ ਡਾਲਰ ਦੇਣ ਦਾ ਦੋਸ਼ ਹੈ।

ਦੇਸ਼ ਦੇ ਕਿਸੇ ਵੀ ਸਾਬਕਾ ਰਾਸ਼ਟਰਪਤੀ ਨਾਲ ਸਬੰਧਤ ਇਹ ਪਹਿਲਾ ਅਪਰਾਧਿਕ ਮਾਮਲਾ ਹੈ ਅਤੇ ਟਰੰਪ ਨਾਲ ਸਬੰਧਤ ਚਾਰ ਮਾਮਲਿਆਂ ਵਿੱਚੋਂ ਇਹ ਪਹਿਲਾ ਕੇਸ ਹੈ। ਟਰੰਪ ਵੱਲੋਂ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੂੰ ਪੈਸੇ ਦੇਣ ਦਾ ਮਾਮਲਾ 2016 ਦਾ ਹੈ। ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਟਰੰਪ ਦਾ ਇੱਕ ਪੋਰਨ ਸਟਾਰ ਨਾਲ ਅਫੇਅਰ ਚੱਲ ਰਿਹਾ ਸੀ ਅਤੇ ਦੋਸ਼ ਹੈ ਕਿ ਉਸ ਨੇ ਇਸ ਨੂੰ ਲੁਕਾਉਣ ਲਈ ਸਟੋਰਮੀ ਨੂੰ 1,30,000 ਡਾਲਰ ਦਿੱਤੇ ਸਨ।

ਸਾਬਕਾ ਰਾਸ਼ਟਰਪਤੀ ਦੀ ਕੰਪਨੀ ਨੇ ਇਹ ਪੈਸਾ ਆਪਣੇ ਵਕੀਲ ਮਾਈਕਲ ਕੋਹੇਨ ਨੂੰ ਦਿੱਤਾ, ਜਿਸ ਨੇ ਟਰੰਪ ਦੀ ਤਰਫੋਂ ਪੋਰਨ ਸਟਾਰ ਨੂੰ ਇਹ ਭੁਗਤਾਨ ਕੀਤਾ। ਇਹ ਮੁਕੱਦਮਾ ਅਜਿਹੇ ਸਮੇਂ ਵਿਚ ਅੱਗੇ ਵਧ ਰਿਹਾ ਹੈ ਜਦੋਂ ਟਰੰਪ ਇਸ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਟਿਕਟ ਦੇ ਸੰਭਾਵੀ ਉਮੀਦਵਾਰ ਵੀ ਹਨ।

 

Show More

Related Articles

Leave a Reply

Your email address will not be published. Required fields are marked *

Close