Canada

ਕੈਨੇਡਾ ਦਾ ਬਜਟ ਲੋਕਾਂ ਉਤੇ ਟੈਕਸਾਂ ਦਾ ਨਵਾਂ ਬੋਝ ਲੈ ਕੇ ਆ ਰਿਹਾ

ਕੈਨੇਡਾ ਦਾ ਬਜਟ ਮੁਲਕ ਦੇ ਲੋਕਾਂ ਉਤੇ ਟੈਕਸਾਂ ਦਾ ਨਵਾਂ ਬੋਝ ਲੈ ਕੇ ਆ ਰਿਹਾ ਹੈ। ਜੀ ਹਾਂ, ਆਰਥਿਕ ਮਾਹਰਾਂ ਨੇ ਇਹ ਦਾਅਵਾ ਕਰਦਿਆਂ ਕਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਆਰੰਭੀਆਂ ਵੱਖ ਵੱਖ ਯੋਜਨਾਵਾਂ ਕਰ ਕੇ ਸਰਕਾਰੀ ਖ਼ਜ਼ਾਨੇ ’ਤੇ 38 ਅਰਬ ਡਾਲਰ ਦਾ ਵਾਧੂ ਬੋਝ ਪਿਆ ਹੈ ਅਤੇ ਅਜਿਹੇ ਵਿਚ ਵਹੀ-ਖਾਤੇ ਸੰਤੁਲਤ ਰੱਖਣ ਲਈ ਟੈਕਸ ਵਧਾਉਣ ਤੋਂ ਸਿਵਾਏ ਕੋਈ ਚਾਰਾ ਨਹੀਂ ਬਚਦਾ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਮੰਨਣਾ ਹੈ ਕਿ ਮੌਜੂਦਾ ਵਰ੍ਹੇ ਦੇ ਬਜਟ ਦੌਰਾਨ ਘਾਟਾ ਨਹੀਂ ਵਧੇਗਾ ਅਤੇ ਕੈਨੇਡੀਅਨ ਅਰਥਚਾਰਾ ਹੁਣ ਤੱਕ ਰਿਸੈਸ਼ਨ ਪਛਾੜਨ ਵਿਚ ਸਫਲ ਰਿਹਾ ਹੈ। ਪਰ ਵਿਕਾਸ ਦੀ ਰਫ਼ਤਾਰ ਜ਼ਿਆਦਾ ਨਾ ਹੋਣ ਕਾਰਨ ਸਰਕਾਰ ਕੋਲ ਆਮਦਨ ਦੇ ਸਰੋਤਾਂ ਵਿਚ ਵਾਧਾ ਕਰਨ ਖਾਤਰ ਬਦਲਵੇਂ ਉਪਾਅ ਕਰਨ ਦਾ ਦਬਾਅ ਵੀ ਨਜ਼ਰ ਆ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

Close