International

ਭਾਰਤੀ ਮੂਲ ਦੇ ਰਾਸ਼ਦ ਹੁਸੈਨ ਨੂੰ ਬਾਈਡਨ ਸਰਕਾਰ ’ਚ ਮਿਲੀ ਵੱਡੀ ਜ਼ਿੰਮੇਵਾਰੀ

ਵਾਸ਼ਿੰਗਟਨ- : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਇੱਕ ਹੋਰ ਭਾਰਤੀ-ਅਮਰੀਕੀ, ਰਾਸ਼ਦ ਹੁਸੈਨ ਨੂੰ ਧਾਰਮਿਕ ਆਜ਼ਾਦੀ ਦੇ ਲਈ ਕੌਮਾਂਤਰੀ ਰਾਜਦੂਤ ਨਾਮਜ਼ਦ ਕੀਤਾ ਹੈ ਜੋ ਧਾਰਮਿਕ ਆਜ਼ਾਦੀ ਨੂੰ ਅੱਗੇ ਵਧਾਉਣ ਦੇ ਲਈ ਅਮਰੀਕੀ ਕੂਟਨੀਤੀ ਦੀ ਅਗਵਾਈ ਕਰਨ ਵਾਲੇ ਪਹਿਲੇ ਮੁਸਲਿਮ ਹੋਣਗੇ। ਜੋ ਬਾਈਡਨ ਟੀਮ ਵਿਚ ਰਾਸ਼ਦ ਹੁਸੈਨ ਨੂੰ ਕਾਫੀ ਮਹੱਤਵਪੂਰਣ ਜ਼ਿੰਮੇਵਾਰੀ ਦਿੱਤੀ ਗਈ ਅਤੇ ਰਾਸ਼ਦ ਹੁਸੈਨ ਨੇ ਭਾਰਤ ਦਾ ਮਾਣ ਵਧਾਇਆ ਹੈ।
ਰਾਸ਼ਦ ਹੁਸੈਨ ਇਸ ਸਮੇਂ ਅਮਰੀਕਾ ਦੇ ਨੈਸ਼ਨਲ ਸਕਿਓਰਿਟੀ ਕਾਊਂਸਲ ਵਿਚ ਪਾਰਟਨਰਸ਼ਿਪ ਐਂਡ ਗਲੋਬਲ ਇੰਗੇਜਮੈਂਟ ਦੇ ਡਾਇਰੈਕਟਰ ਹਨ। ਵਾਈਟ ਹਾਊਸ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਾਸ਼ਦ ਹੁਸੈਨ ਪਹਿਲੇ ਨਿਆ ਵਿਭਾਗ ਦੇ ਨੈਸ਼ਨਲ ਸਕਿਓਰਿਟੀ ਡਵੀਜ਼ਨ ਦੇ ਸੀਨੀਅਰ ਵਕੀਲ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਓਬਾਮਾ ਪ੍ਰਸ਼ਾਸਨ ਦੌਰਾਨ ਰਾਸ਼ਦ ਨੇ ਇਸਲਾਮਿਕ ਸਹਿਯੋਗ ਸੰਗਠਨ ਵਿਚ ਅਮਰੀਕਾ ਦੇ ਵਿਸ਼ੇਸ਼ ਦੂਤ ਦੇ ਤੌਰ ’ਤੇ ਸਟ੍ਰੈਟੇਜਿਕ ਕਾਊਂਟਰ ਟੈਰੇਰਿਜ਼ਮ ਦੇ ਲਈ ਅਤੇ ਵਾਈਟ ਹਾਊਸ ਦੇ ਡਿਪਟੀ ਐਸੋਸੀਏਟ ਦੇ ਤੌਰ ’ਤੇ ਕੰਮ ਕਰਦੇ ਹੋਏ ਅਹਿਮ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਰਾਸ਼ਦ ਹੁਸੈਨ ਭਾਰਤੀ ਮੂਲ ਦੇ ਹਨ ਅਤੇ ਉਨ੍ਹਾਂ ਖ਼ਾਸ ਤੌਰ ’ਤੇ ਧਾਰਮਿਕ ਕੱਟੜਤਾ ਦੇ ਖ਼ਿਲਾਫ਼ ਲੜਨ ਦੇ ਲਈ ਜਾਣਿਆ ਜਾਂਦਾ ਹੈ। ਉਹ ਧਾਰਮਿਕ ਆਜ਼ਾਦੀ ਵਿਚ ਭਰੋਸਾ ਰਖਦੇ ਹਨ। ਇਹੀ ਕਾਰਨ ਹੈ ਕਿ ਓਬਾਮਾ ਪ੍ਰਸ਼ਾਸਨ ਵਿਚ ਵੀ ਵੱਡੀ ਜ਼ਿੰੇਮਵਾਰੀ ਦਿੱਤੀ ਗਈ ਸੀ ਅਤੇ ਹੁਣ ਬਾਈਡਨ ਨੇ ਵੀ ਅਪਣੀ ਟੀਮ ਵਿਚ ਵੱਡੇ ਅਹੁਦੇ ’ਤੇ ਬਿਠਾਇਆ ਹੈ। ਅਮਰੀਕਾ ਵਿਚ ਇਸ ਅਹੁਦੇ ’ਤੇ ਪੁੱਜਣ ਵਾਲੇ ਰਾਸ਼ਦ ਹੁਸੈਨ ਪਹਿਲੇ ਮੁਸਲਿਮ ਹਨ। ਭਾਰਤੀ ਮੂਲ ਦੇ ਰਾਸ਼ਦ ਹੁਸੈਨ ਅਮਰੀਕਾ ਦੇ ਦੂਤ ਦੇ ਤੌਰ ’ਤੇ ਇਸਲਾਮਿਕ ਸਹਿਯੋਗ ਸੰਗਠਨ ਵਿਚ ਸਿੱਖਿਆ, ਟੈਕਨਾਲੌਜੀ, Çੲੰਟਰਨੈਸ਼ਨਲ ਸਕਿਓਰਿਟੀ, ਸਾÇੲੰਸ ਐਂਡ ਟੈਕਨਾਲੌਜੀ ਦੇ ਖੇਤਰ ਵਿਚ ਕੰਮ ਕਰ ਚੁੱਕੇ ਹਨ।

Show More

Related Articles

Leave a Reply

Your email address will not be published. Required fields are marked *

Close