Canada

ਕੈਨੇਡੀਅਨ ਲੋਕਾਂ ਨੂੰ ਸਰਕਾਰ ਦਾ ਵੱਡਾ ਝਟਕਾ, ਹੁਣ ਮੀਂਹ ਦੇ ਪਾਣੀ ‘ਤੇ ਵੀ ਦੇਣਾ ਪਵੇਗਾ ਟੈਕਸ

ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਅਕਸਰ ਨਾਗਰਿਕ ਲਗਾਤਾਰ ਉਨ੍ਹਾਂ ਚੀਜ਼ਾਂ ਤੇ ਟੈਕਸ ਅਦਾ ਕਰਦੇ ਹਨ ਜੋ ਉਹ ਖਰੀਦਦੇ ਹਨ ਜਾਂ ਵਰਤਦੇ ਹਨ। ਇਸ ਵਿੱਚ ਛੋਟੇ ਤੋਂ ਵੱਡੇ ਉਤਪਾਦ ਅਤੇ ਜਨਤਕ ਜਾਇਦਾਦ ਵੀ ਸ਼ਾਮਲ ਹੈ। ਪਰ ਕੀ ਤੁਸੀਂ ਕਦੇ ਮੀਂਹ ਦੇ ਟੈਕਸ ਬਾਰੇ ਸੁਣਿਆ ਹੈ? ਅਜਿਹਾ ਹੀ ਇੱਕ ਟੈਕਸ ਕੈਨੇਡਾ ਦੇ ਟੋਰਾਂਟੋ ਵਿੱਚ ਵੀ ਲਾਗੂ ਹੋਣ ਜਾ ਰਿਹਾ ਹੈ। ਦਰਅਸਲ, ਕੈਨੇਡਾ ਵਿੱਚ ਅਗਲੇ ਮਹੀਨੇ ਤੋਂ ‘੍ਰiੳਨ ਠੳਣ’ ਲਾਗੂ ਹੋਣ ਜਾ ਰਿਹਾ ਹੈ। ਇਸਦਾ ਐਲਾਨ ਕੈਨੇਡਾ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾ ਵਿੱਚ ਟੋਰਾਂਟੋ ਸਣੇ ਲਗਭਗ ਪੂਰੇ ਕੈਨੇਡਾ ਵਿੱਚ ‘ਸ਼ਟੋਰਮ ਾਂੳਟੲਰ ੰੳਨੳਗੲਮੲਨਟ’ ਇੱਕ ਭਾਰੀ ਸਮੱਸਿਆ ਰਹੀ ਹੈ। ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਾਂ ‘ਤੇ ਵੀ ਅਸਰ ਪਿਆ ਹੈ।
ਆਮ ਨਾਗਰਿਕਾਂ ਦੇ ਲਗਾਤਾਰ ਮੁਸ਼ਕਿਲਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਹ ਫੈਸਲਾ ਲਿਆ ਹੈ। ਲੋਕਾਂ ਦੀਆਂ ਵਧਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਟਾਰਮ ਵਾਟਰ ਡ੍ਰੇਨੇਜ ਸਿਸਟਮ ਬਣਵਾਇਆ ਗਿਆ ਹੈ। ਇਸ ਸਿਸਟਮ ਦੇ ਜ਼ਰੀਏ ਜੋ ਵਾਧੂ ਪਾਣੀ ਇਕੱਠਾ ਹੋ ਜਾਂਦਾ ਹੈ, ਉਸਨੂੰ ਬਾਹਰ ਕੱਢਿਆ ਜਾਵੇਗਾ। ਬਾਰਿਸ਼ ਦੇ ਦਿਨਾਂ ਵਿੱਚ ਭਾਰੀ ਬਾਰਿਸ਼ ਨਾਲ ਕੈਨੇਡਾ ਵਿੱਚ ਕਾਫ਼ੀ ਮੁਸ਼ੱਕਤ ਹੁੰਦੀ ਹੈ। ਇੰਨਾ ਹੀ ਨਹੀਂ ਠੰਢ ਵਿੱਚ ਬਰਫ਼ ਪਿਘਲਣ ਨਾਲ ਵੀ ਚਾਰੋਂ ਪਾਸੇ ਪਾਣੀ ਫੈਲ ਜਾਂਦਾ ਹੈ। ਸ਼ਹਿਰਾਂ ਵਿੱਚ ਮਕਾਨ ਤੋਂ ਲੈ ਕੇ ਸੜਕਾਂ ਤੱਕ ਸਭ ਕੰਕਰੀਟ ਦੀਆਂ ਬਣੀਆਂ ਹੋਈਆਂ ਹਨ। ਅਜਿਹੇ ਵਿੱਚ ਪਾਣੀ ਜਲਦੀ ਸੁੱਕ ਨਹੀਂ ਪਾਉਂਦਾ ਤੇ ਬਾਅਦ ਵਿੱਚ ਸੜਕਾਂ ‘ਤੇ ਵਹਿੰਦਾ ਹੈ। ਜਿਸ ਨਾਲ ਸੜਕਾਂ ਤੇ ਨਾਲੀਆਂ ਦੇ ਜਾਮ ਹੋਣ ਦੀ ਸਮੱਸਿਆ ਪੈਦਾ ਹੋਣ ਲੱਗਦੀ ਹੈ।

Show More

Related Articles

Leave a Reply

Your email address will not be published. Required fields are marked *

Close