National

ਆਟੋ ਚਲਾਉਣ ਵਾਲੇ ਦੀ ਧੀ ਬਣੀ ਮਿਸ ਇੰਡੀਆ

ਦੇਵਰੀਆ-  ਆਟੋ ਚਲਾਉਣ ਵਾਲੇ ਓਮ ਪ੍ਰਕਾਸ਼ ਸਿੰਘ ਦੀ ਧੀ ਮਾਨਿਆ ਸਿੰਘ ਨੇ ਮਿਸ ਇੰਡੀਆ ਬਣ ਕੇ ਇਤਿਹਾਸ ਰਚ ਦਿੱਤਾ ਹੈ। ਦਸੰਬਰ ਮਹੀਨੇ ਵਿਚ ਹੀ ਉਹ ਮਿਸ ਉਤਰ ਪ੍ਰਦੇਸ਼ ਬਣੀ ਸੀ। ਉਸ ਦੀ ਸਫਲਤਾ ’ਤੇ ਪਿੰਡ ਸਣੇ ਖੇਤਰ ਦੇ ਲੋਕ ਕਾਫੀ ਉਤਸ਼ਾਹਤ ਹਨ।
ਬੈਤਾਲਪੁਰ ਬਲਾਕ ਦੇ ਵਿਕਰਮ ਵਿਸ਼ੁਨਪੁਰ ਪਿੰਡ ਦੇ ਇੱਕ ਸਾਧਾਰਣ ਜਿਹੇ ਪਰਵਾਰ ਵਿਚ ਜਨਮੀ ਮਾਨਿਆ ਦੇਸਹੀ ਦੇਵਰੀਆ ਖੇਤਰ ਦੇ ਲੋਹੀਆ ਇੰਟਰ ਕਾਲਜ ਵਿਚ ਇੰਟਰ ਫਾਈਨਲ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਓਮ ਪ੍ਰਕਾਸ਼ ਸਿੰਘ ਕੁਸ਼ੀਨਗਰ ਦੇ ਹਾਟਾ ਵਿਚ ਮਕਾਨ ਬਣਵਾ ਕੇ ਰਹਿੰਦੇ ਹਨ। ਉਥੋਂ ਉਹ ਲੋਕਲ ਵਿਚ ਆਟੋ ਚਲਾਉਂਦੇ ਹਨ। ਪਹਿਲਾਂ ਉਹ ਮੁੰਬਈ ਵਿਚ ਆਟੋ ਚਲਾਉਂਦੇ ਸੀ। ਮਾਨਿਆ ਦੀ ਮਾਂ ਮੁੰਬਈ ਵਿਚ ਰਹਿੰਦੀ ਹੈ ਅਤੇ ਉਹ ਇੱਕ ਡਿਜ਼ਾਈਨਰ ਹੈ। ਦਸੰਬਰ 2020 ਵਿਚ ਮਾਨਿਆ ਮਿਸ ਉਤਰ ਪ੍ਰਦੇਸ਼ ਚੁਣੀ ਗਈ। ਫੇਰ ਉਸ ਤੋਂ ਬਾਅਦ ਲੌਕਡਾਊਨ ਵਿਚ ਸਕੂਲ ਬੰਦ ਹੋਣ ਕਾਰਨ ਮੁੰਬਈ ਚਲੀ ਗਈ। ਉਥੇ ਉਹ ਮਿਸ ਇੰਡੀਆ ਚੁਣੀ ਗਈ। ਇਸ ਗੱਲ ’ਤੇ ਕਾਲਜ ਦੇ ਪ੍ਰਬੰਧਕ ਅਨਿਲ ਸਿੰਘ ਅਤੇ ਪਿੰਡ ਦੇ ਸਾਬਕਾ ਪ੍ਰਧਾਨ ਅਸ਼ੋਕ ਸਿੰਘ ਸਣੇ ਖੇਤਰ ਦੇ ਲੋਕਾਂ ਨੇ ਖੁਸ਼ੀ ਜਤਾਈ ਹੈ।

Show More

Related Articles

Leave a Reply

Your email address will not be published. Required fields are marked *

Close