International

ਬੀ ਬੀ ਸੀ ਵੱਲੋਂ ਪ੍ਰਸਾਰਿਤ ਦੁਬਈ ਦੇ ਸ਼ਾਸ਼ਕ ਦੀ ਬੇਟੀ ਲਾਤੀਫਾ ਦੀ ਵੀਡੀਓ ਨੇ ਮਚਾਇਆ ਬਵਾਲ

ਲੰਡਨ –  ਬੀ ਬੀ ਸੀ ਵੱਲੋਂ ਪ੍ਰਸਾਰਿਤ ਕੀਤੀ ਦੁਬਈ ਦੇ ਸ਼ਾਸ਼ਕ ਸ਼ੇਖ਼ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੀ ਬੇਟੀ ਰਾਜਕੁਮਾਰੀ ਲਤੀਫਾ ਅਲ ਮਕਤੂਮ ਨੇ ਨਵਾਂ ਵਿਵਾਦ ਪੈਦਾ ਕਰ ਦਿੱਤਾ ਹੈ। 2018 ਵਿੱਚ ਦੁਬਈ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੀ ਲਤੀਫਾ ਨੂੰ ਭਾਰਤ ਦੇ ਸਮੁੰਦਰੀ ਤੱਟ ਤੋਂ ਗ੍ਰਿਫਤਾਰ ਕਰਕੇ ਦੁਬਈ ਦੇ ਹਵਾਲੇ ਕਰ ਦਿੱਤਾ ਗਿਆ ਸੀ ਅਤੇ ਉਸ ਸਮੇਂ ਤੋਂ ਉਹ ਦੁਬਈ ਵਿੱਚ ਕੈਦ ਹੈ। ਲਾਤੀਫਾ ਨੇ ਇੱਕ ਵੀਡੀਓ ਵਿੱਚ ਆਪਣੇ ਪਿਤਾ ‘ਤੇ ਉਸ ਨੁੰ ਬੰਧਕ ਬਣਾਉਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਉਸ ਦੀ ਜਿੰਦਗੀ ਖ਼ਤਰੇ ਵਿੱਚ ਹੈ। ਲਾਤੀਫਾ ਨੇ ਕਿਹਾ ਹੈ ਕਿ ਉਸ ਨੂੰ ਦੁਬਈ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਨਹੀਂ ਹੈ, ਉਹ ਕਾਰ ਨਹੀਂ ਚਲਾ ਸਕਦੀ। ਲਤੀਫਾ ਅਨੁਸਾਰ ਉਹ ਸੰਨ 2000 ਤੋਂ ਦੇਸ਼ ‘ਚੋਂ ਬਹਾਰ ਨਹੀਂ ਨਿਕਲੀ, ਮੈਂ ਸਫ਼ਰ ਕਰਨ, ਪੜ੍ਹਨ, ਅਤੇ ਕੁਝ ਆਮ ਕਰਨ ਬਾਰੇ ਬਹੁਤ ਵਾਰ ਪੁੱਛ ਚੁੱਕੀ ਹਾਂ, ਪਰ ਮੈਨੂੰ ਅਜੇਹਜਾ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਂਦੀ। ਰਾਜਕੁਮਾਰੀ ਲਾਤੀਫਾ ਲੰਮਾਂ ਸਮਾਂ ਆਪਣੀ ਸਹੇਲੀ ਟੀਨਾ ਜੁਹੀਐਨਿਨ ਦੇ ਰਾਬਤੇ ਵਿੱਚ ਰਹੀ ਹੈ, ਪਰ ਟੀਨਾ ਕੋਲ ਕਈ ਮਹੀਨਿਆਂ ਤੋਂ ਲਾਤੀਫਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੂੰ ਖੁਫੀਆ ਸੁਨੇਹੇ ਆਉਂਣੇ ਬੰਦ ਹੋ ਚੁੱਕੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਦੋਸਤਾਂ ਨੇ ਸੰਯੁਕਤ ਰਾਸ਼ਟਰ ਤੋਂ ਦਖ਼ਲ ਦੀ ਮੰਗ ਕੀਤੀ ਹੈ। ਦੁਬਈ ਅਤੇ ਸੰਯੁਕਤ ਅਰਬ ਅਮੀਰਾਤ ਅਨੁਸਾਰ ਰਾਜਕੁਮਾਰੀ ਆਪਣੇ ਪ੍ਰੀਵਾਰ ਨਾਲ ਸੁਰੱਖਿਅਤ ਹੈ। ਟੀਨਾ ਨੇ ਕਿਹਾ ਹੈ ਕਿ ਰਾਜਕੁਮਾਰੀ ਭਵਿੱਖ ਬਾਰੇ ਆਸਵੰਦ ਹੈ, ਉਹ ਚਾਹੁੰਦੀ ਹੈ ਕਿ ਉਹ ਸਵੇਰੇ ਉੱਠ ਕੇ ਜੋ ਚਾਹੇ ਕਰ ਸਕਣ ਦੀ ਇੱਛਾ ਰੱਖਦੀ ਹੈ। ਜਿਕਰਯੋਗ ਹੈ ਕਿ ਲਾਤੀਫਾ ਕੋਲ ਉਸ ਦਾ ਪਾਸਪੋਰਟ ਨਹੀਂ ਹੈ, ਜਿਸ ਕਰਕੇ ਉਸ ਨੇ ਸਮੁੰਦਰੀ ਰਸਤੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ 8 ਦਿਨਾਂ ਦੇ ਸਫਰ ਤੋਂ ਬਾਅਦ ਭਾਰਤੀ ਤੱਟ ਤੇ ਫੜ੍ਹ ਲਿਆ ਗਿਆ ਅਤੇ ਵਾਰ ਵਾਰ ਅਪੀਲਾਂ ਕਰਨ ਦੇ ਬਾਵਜੂਦ ਬੇਹੋਸ਼ ਕਰਕੇ ਦੁਬਈ ਵਾਪਿਸ ਭੇਜ ਦਿੱਤਾ ਗਿਆ। 35 ਵਰਿ੍ਹਆਂ ਦੀ ਲਤੀਫਾਂ ਬਾਰੇ ਕਿਹਾ ਗਿਆ ਹੈ ਕਿ ਉਸ ਨੇ ਵੀਡੀਓ ਆਪਣੇ ਘਰ ਦੇ ਬਾਥਰੂਮ ਵਿੱਚ ਬਣਾਇਆ ਹੈ, ਉਸ ਦੇ ਘਰ ਦੇ ਬਾਹਰ ਪੁਲਿਸ ਤਾਇਨਾਤ ਹੈ। ਲਾਤੀਫਾ ਬੰਦੀ ਮਾਮਲਾ ਹੁਣ ਸੰਯੁਕਤ ਰਾਸ਼ਟਰ ਕੋਲ ਪਹੁੰਚ ਗਿਆ ਹੈ, ਮਨੁੱਖੀ ਅਧਿਕਾਰ ਵਿੰਗ ਨੇ ਕਿਹਾ ਹੈ ਕਿ ਉਹ ਜਲਦੀ ਯੂ ਏ ਈ ਨੂੰ ਇਸ ਬਾਰੇ ਸਵਾਲ ਕਰਨਗੇ। ਯੂ ਕੇ ਦੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੇ ਕਿਹਾ ਹੈ ਕਿ ਅਸੀਂ ਇਸ ਨੂੰ ਲੈ ਕੇ ਚਿੰਤਤ ਹਨ ਇੱਕ ਮਹਿਲਾ ਬਿਪਤਾ ਵਿੱਚ ਹੈ। ਅਸੀਂ ਇਹ ਮਾਮਲਾ ਵਿਸ਼ਵ ਭਰ ਵਿੱਚ ਉਠਾ ਰਹੇ ਹਾਂ।

Show More

Related Articles

Leave a Reply

Your email address will not be published. Required fields are marked *

Close