Canada

17 ਅਗਸਤ ਤੋਂ ਸਕੂਲ ਖੁੱਲ੍ਹੇ ਜਾਣ ਦਾ ਐਲਾਨ, ਕੈਲਗਰੀ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਲਈ ਮਾਸਕ ਕੀਤਾ ਲਾਜ਼ਮੀ

ਕੈਲਗਰੀ (ਦੇਸ ਪੰਜਾਬ ਟਾਈਮਜ਼)- ਕੈਲਗਰੀ ਦੇ ਸਭ ਤੋਂ ਵੱਡੇ ਸਕੂਲ ਬੋਰਡ ਨੇ ਅਗਲੇ ਹਫਤੇ ਕਲਾਸਾਂ ਵਿਚ ਵਾਪਸ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਸਕੂਲ ਵਿਚ ਵਾਪਸੀ ਦੀ ਯੋਜਨਾ ਜਾਰੀ ਕੀਤੀ ਹੈ। ਕੈਲਗਰੀ ਸਿੱਖਿਆ ਬੋਰਡ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ 17 ਅਗਸਤ ਤੋਂ ਸਕੂਲ ਵਿਚ ਆਉਣ ਵਾਲੇ ਸਾਰੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਮਾਸਕਿੰਗ ਲਾਗੂ ਰਹੇਗੀ। ਵਿਦਿਆਰਥੀਆਂ ਨੂੰ ਸਕੂਲ ਬੱਸਾਂ ਵਿਚ ਸਵਾਰੀ ਕਰਦੇ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ। ਇਹ ਨਿਯਮ ਬੋਰਡਦੀ ਵੈਬਸਾਈਟ ਵਿਚ ਜਾਰੀ ਕੀਤੇ ਗਏ ਹਨ।
ਸੀ. ਬੀ. ਆਈ. ਨੇ ਕਿਹਾ ਕਿ ਮਾਸਕਿੰਗ ਤੋਂ ਇਲਾਵਾ ਵਿਦਿਆਰਥੀਆਂ ਨੂੰ ਰੋਜ਼ਾਨਾ ਸਿਹਤ ਜਾਂਚ ਸੂਚੀ ਦਾ ਇਸਤੇਮਾਲ ਕਰਨਾ, ਬੀਮਾਰ ਹੋਣ ’ਤੇ ਘਰ ਵਿਚ ਹੀ ਰਹਿਣਾ ਅਤੇ ਹੱਥ ਧੋਣ ਦਾ ਪ੍ਰੋਟੋਕਾਲ ਫਾਲੋ ਕਰਨਾ ਅਤੇ ਸਕੂਲ ਪ੍ਰਸ਼ਾਸਨ ਵੱਲੋਂ ਜਾਰੀ ਨਿਯਮਾਂ ਦਾ ਪਾਲਣ ਕਰਨ ਦੀ ਲੋੜ ਹੋਵੇਗੀ। ਸਕੂਲ ਬੋਰਡ ਨੇ ਕਿਹਾ ਕਿ ਸਕੂਲ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ ਤਾਂ ਜੋ ਕਿਟਾਣੂ ਅਤੇ ਵਾਇਰਸ ਕਾਰਨ ਬੱਚੇ ਬੀਮਾਰ ਨਾ ਪੈਣ। ਸਕੂਲਾਂ ਵਿਚ ਵੈਂਟੀਲੇਸ਼ਨ ਨੂੰ ਵਧਾਇਆ ਜਾਏਗਾ ਅਤੇ ਕਿੰਡਰਗਾਰਟਨ ਤੋਂ ਕਲਾਸ 6 ਤੱਕ ਦੇ ਸਾਰੇ ਵਿਦਿਆਰਥੀਆਂ ਦੀ ਵਿਸ਼ੇਸ਼ ਦੇਖਭਾਲ ਰੱਖੀ ਜਾਏਗੀ। ਸਕੂਲੀ ਸਾਲ ਸ਼ੁਰੂ ਕਰਨ ਲਈ ਸਵੈ ਸੇਵਕਾਂ ਅਤੇ ਮਹਿਮਾਨਾਂ ਨੂੰ ਸਕੂਲਾਂ ਦੇ ਅੰਦਰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਲਾਕਰਾਂ ਦੀ ਵਰਤੋਂ ਕੀਤੀ ਜਾਏਗੀ, ਬੈਂਡ ਅਤੇ ਖੇਡ ਗਤੀਵਿਧੀਆਂ ਨੂੰ ਅੱਗੇ ਵੱਧਣ ਦੀ ਆਗਿਆ ਹੈ ਅਤੇ ਕੁਝ ਸਾਈਟ ਤੋਂ ਬਾਹਰ ਦੀਆਂ ਗਤੀਵਿਧੀਆਂ ਵੀ ਹੋ ਸਕਦੀਆਂ ਹਨ।

Show More

Related Articles

Leave a Reply

Your email address will not be published. Required fields are marked *

Close