Canada

ਟਰਾਂਸ ਕੈਨੇਡਾ ਹਾਈਵੇਅ ਉੱਤੇ ਹੋਏ ਜ਼ਬਰਦਸਤ ਹਾਦਸੇ ਵਿੱਚ 2 ਹਲਾਕ, 3 ਜ਼ਖ਼ਮੀ

ਕੈਲਗਰੀ- ਅੱਜ ਸਵੇਰੇ ਟਰਾਂਸ ਕੈਨੇਡਾ ਹਾਈਵੇਅ ਉੱਤੇ ਇੱਕ ਸੈਮੀ, ਦੋ ਵੈਨਜ਼ ਤੇ ਇੱਕ ਕਾਰ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਇਸ ਜ਼ਬਰਦਸਤ ਹਾਦਸੇ ਤੋਂ ਬਾਅਦ ਕਾਫੀ ਸਮੇਂ ਲਈ ਹਾਈਵੇਅ ਦਾ ਇੱਕ ਵੱਡਾ ਹਿੱਸਾ ਅਧਿਕਾਰੀਆਂ ਨੂੰ ਬੰਦ ਕਰਨਾ ਪਿਆ।
ਇਹ ਹਾਦਸਾ ਸਵੇਰੇ 11:30 ਵਜੇ ਤੋਂ ਬਾਅਦ ਵਾਪਰਿਆ। ਆਰਸੀਐਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਦਸਾ ਉਸ ਸਮੇਂ ਹੋਇਆ ਜਦੋਂ ਪੂਰਬ ਵੱਲ ਜਾ ਰਹੀ ਇੱਕ ਵੈਨ ਫਰੀਵੇਅ ਨੂੰ ਪਾਰ ਕਰਦੀ ਹੋਈ ਪੱਛਮ ਵਾਲੀਆਂ ਲੇਨਜ਼ ਵਿੱਚ ਦਾਖਲ ਹੋ ਗਈ ਤੇ ਸਾਹਮਣਿਓਂ ਆ ਰਹੀ ਕਾਰ ਨਾਲ ਜਾ ਟਕਰਾਈ। ਉਸੇ ਵੇਲੇ ਕਾਰ ਦੇ ਪਿੱਛੇ ਆ ਰਿਹਾ ਸੈਮੀ ਰੁਕ ਨਹੀਂ ਪਾਇਆ ਤੇ ਉਹ ਪਿੱਛੋਂ ਆ ਕੇ ਕਾਰ ਨਾਲ ਟਕਰਾ ਗਿਆ। ਫਿਰ ਉਸ ਦੇ ਪਿੱਛੇ ਆ ਰਹੀ ਵੈਨ ਸੈਮੀ ਨਾਲ ਜਾ ਟਕਰਾਈ।
ਦੋ ਵਿਅਕਤੀਆਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਈ ਐਮ ਐਸ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਿੰਨ ਵਿਅਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾਂਦੀ ਹੈ।ਸੈਮੀ ਦੇ ਡਰਾਈਵਰ ਜਾਂ ਕਿਊਬ ਵੈਨ ਵਿੱਚ ਸਵਾਰ ਲੋਕਾਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।

Show More

Related Articles

Leave a Reply

Your email address will not be published. Required fields are marked *

Close