Canada

ਕੈਨੇਡਾ ਦੇ ਕੋਲ ਦੇਸ਼ ਭਰ ਵਿਚ 20 ਮਿਲੀਅਨ ਤੋਂ ਵੱਧ ਵੈਕਸੀਨ ਖੁਰਾਕਾਂ ਦਾ ਭੰਡਾਰ ਫ੍ਰੀਜ਼ ਕੀਤਾ ਗਿਆ

ਅਲਬਰਟਾ (ਦੇਸ ਪੰਜਾਬ ਟਾਈਮਜ਼)- ਕੈਨੇਡਾ ਸਰਕਾਰ ਆਪਣੇ ਦੇਸ਼ ਦੇ ਹਰ ਨਾਗਰਿਕ ਲਈ ਕੋਵਿਡ-19 ਟੀਕੇ ਦੀ ਖੁਰਾਕ ਉਪਲਬਧ ਕਰਵਾਉਣ ਲਈ ਵਚਨਬੱਧ ਹੈ ਇਸ ਲਈ ਸਰਕਾਰ ਨੇ ਦੇਸ਼ ਵਿਚ ਟੀਕਿਆਂ ਦੀ ਲੋੜੀਂਦੇ ਸਟਾਕ ਰਿਜ਼ਰਵ ਰੱਖੇ ਹੋਏ ਹਨ। ਹੈਲਥ ਕੈਨੇਡਾ ਅਤੇ ਸੂਬਿਆਂ ਰਾਹੀਂ ਉਪਲਬਧ ਕਰਵਾਏ ਗਏ ਵੈਕਸੀਨ ਦੀ ਵੰਡ ਅਤੇ ਇੰਜੈਕਸ਼ਨ ਡਾਟਾ ਦਿਖਾਉਂਦਾ ਹੈ ਕਿ ਲਗਭਗ 22 ਮਿਲੀਅਨ ਖੁਰਾਕਾਂ ਦੇ ਭੰਡਾਰ ਨੂੰ ਰਿਜ਼ਰਵ ਰੱਖਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿਚ ਸਾਰੇ ਸੂਬਿਆਂ ਨੂੰ ਲੋੜ ਦੇ ਅਨੁਸਾਰ ਇਨ੍ਹਾਂ ਦੀ ਵੰਡ ਕੀਤੀ ਜਾਵੇਗੀ। ਇਸ ਵਿਚੋਂ ਲਗਭਗ 10 ਮਿਲੀਅਨ ਖੁਰਾਕ ਦਾ ਇਕ ਰਾਸ਼ਟਰੀ ਰਿਜ਼ਰਵ ਸ਼ਾਮਲ ਹੈ ਅਤੇ 11.7 ਮਿਲੀਅਨ ਤੋਂ ਵੱਧ ਖੁਰਾਕਾਂ ਸੂਬਿਆਂ ਅਤੇ ਖੇਤਰੀ ਸਰਕਾਰਾਂ ਨੂੰ ਵੰਡੀਆਂ ਜਾਣੀਆਂ ਹਨ ਜਿਨ੍ਹਾਂ ਨੂੰ ਪ੍ਰਸ਼ਾਸਿਤ ਨਹੀਂ ਕੀਤਾ ਗਿਆ ਹੈ। ਖਰੀਦ ਮੰਤਰੀ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਸਾਰੇ ਕੈਨੇਡੀਅਨਾਂ ਲਈ ਬੂਸਟਰ ਖੁਰਾਕਾਂ ਦੀ ਜ਼ਰੂਰਤ ਅਤੇ 12 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਨੂੰ ਟੀਕੇ ਲਗਾਉਣ ਲਈ ਕਿੰਨੀਆਂ ਖੁਰਾਕਾਂ ਦੀ ਲੋੜ ਹੋਵੇਗੀ ਇਸ ਬਾਰੇ ਗੱਲਬਾਤ ਚੱਲ ਰਹੀ ਹੈ। ਲਗਭਗ 23.6 ਮਿਲੀਅਨ ਕੈਨੇਡੀਅਨਾਂ ਨੂੰ ਹੁਣ ਤੱਕ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ ਅਤੇ ਘੱਟੋ ਘੱਟ 12 ਸਾਲ ਦੇ ਸਾਰੇ ਲੋਕਾਂ ਵਿਚੋਂ 71.3 ਫੀਸਦੀ ਨੇ ਵੈਕਸੀਨ ਲੈ ਲਈ ਹੈ।

Show More

Related Articles

Leave a Reply

Your email address will not be published. Required fields are marked *

Close