International

ਮਨੀਲਾ ਵਿਚ ਪੰਜਾਬੀ ਨੌਜਵਾਨ ਦਾ ਕਤਲ

ਜਗਰਾਉਂ : ਮਨੀਲਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬੀ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਲੁਧਿਆਣਾ ਦੇ ਪਿੰਡ ਰਾਮਗੜ੍ਹ ਸਿਵਿਆ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਪਛਾਣ ਅਵਤਾਰ ਸਿੰਘ 35 ਸਾਲ ਦੇ ਰੂਪ ਵਿਚ ਹੋਈ ਹੈ। ਮ੍ਰਿਤਕ 3 ਭੈਣਾਂ ਦਾ ਇਕਲੌਤਾ ਭਰਾ ਸੀ। ਪਿੰਡ ਨਿਵਾਸੀ ਇੰਦਰਪਾਲ ਸਿੰਘ ਨੇ ਦੱਸਿਆ ਕਿ ਅਵਤਾਰ ਸਿੰਘ ਕਰੀਬ ਸੱਤ-ਅੱਠ ਸਾਲ ਪਹਿਲਾਂ ਅਪਣੀ ਭੈਣ ਕੋਲ ਮਨੀਲਾ ਗਿਆ ਸੀ। ਉਥੇ ਜਾ ਕੇ ਉਸ ਨੇ ਫਾਇਨਾਂਸ ਦਾ ਕੰਮ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਵਤਾਰ ਸਿੰਘ ਦੇ ਕੋਲ ਪਿੰਡ ਵਿਚ 10-12 ਏਕੜ ਜ਼ਮੀਨ ਸੀ। ਲੇਕਿਨ ਕੁਦਰਤ ਦੀ ਅਜਿਹੀ ਮਾਰ ਪਈ ਅਤੇ ਘਰ ਦੇ ਹਾਲਾਤ ਅਜਿਹੇ ਬਣ ਗਏ ਕਿ ਉਸ ਦੀ ਹੌਲੀ ਹੌਲੀ ਜ਼ਮੀਨ ਵਿਕਦੀ ਚਲੀ ਗਈ। ਜਿਸ ਤੋਂ ਬਾਅਦ ਉਸ ਦੀ ਮਨੀਲਾ ਵਿਚ ਅਪਣੇ ਪਤੀ ਨਾਲ ਰਹਿੰਦੀ ਭੈਣ ਨੇ ਅਪਣੇ ਛੋਟੇ ਭਰਾ ਨੂੰ ਵੀ ਅਪਣੇ ਕੋਲ ਬੁਲਾ ਲਿਆ। ਉਥੇ ਜਾ ਕੇ ਉਹ ਫਾਇਨਾਂਸ ਦਾ ਕੰਮ ਕਰਨ ਲੱਗਾ। ਇਸ ਦੌਰਾਨ ਪਿੰਡ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮਾਂ ਵੀ ਅਪਣੀ ਬੇਟੀ ਦੇ ਕੋਲ ਜਾ ਕੇ ਰਹਿਣ ਲੱਗੀ ਸੀ। ਪਿੰਡ ਵਾਲਿਆਂ ਮੁਤਾਬਕ ਮ੍ਰਿਤਕ ਅਵਤਾਰ ਸਿੰਘ ਫਾਇਨਾਂਸ ਦਾ ਕੰਮ ਕਰਦਾ ਸੀ ਉਹ ਪੇਮੰਟ ਇਕੱਠੀ ਕਰਨ ਲਈ ਘਰੋਂ ਗਿਆ ਸੀ। ਪਰ ਰਸਤੇ ਵਿਚ ਕੁਝ ਹਮਲਾਵਰਾਂ ਨੇ ਉਸ ਦੀ ਜਾਨ ਲੈ ਲਈ। ਭਾਰਤ ਵਾਸੀਆਂ ਦੀ ਹੱਤਿਆਵਾਂ ਨੁੂੰ ਲੈ ਕੇ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਕੋਈ ਪੁਖਤਾ ਕਦਮ ਚੁੱਕਣ ਦੀ ਮੰਗ ਕੀਤੀ ਹੈ।

Show More

Related Articles

Leave a Reply

Your email address will not be published. Required fields are marked *

Close