Entertainment

ਪੰਜਾਬੀ ਰੇਡੀਓ ਦੁਨੀਆਂ ਦੇ ਦੋ ਸਟਾਰ ਪੇਸ਼ਕਾਰੀ ਚਿਹਰੇ ਨੇ _ਕਮਲ ਔਜਲਾ ਤੇ ਚਾਰੁ ਸ਼ਰਮਾ ਪੇਸ਼ਕਸ਼ _ਅੰਮ੍ਰਿਤ ਪਵਾਰ

ਰੇਡੀਓ ਦਾ ਜਲਵਾ ਅੱਜ ਵੀ ਹੈ ਤੇ ਰਹੇਗਾ ।ਇਹ ਗੱਲ ਰੇਡੀਓ ਮਿਰਚੀ ਚੰਡੀਗੜ ਦੀ ਆਰ ਜੇ ਚਾਰੁ ਆਖਦੀ ਹੈ।ਓਹ ਮਿਰਚੀ ਰੇਡੀਓ ਦੀ ਪਟਾਕਾ ਕੁੜੀ ਵੀ ਕਹਿ ਸਕਦੇ ਹੋ ਤੇ ਇਹ ਮਿਰਚੀ ਦੀ ਰੇਡੀਓ ਜਾਕੀ ਪਹਿਲੇ ਰੇਡੀਓ ਮਿਰਚੀ ਇੰਦੌਰ  ਤੇ ਸੀ।ਮਿਰਚੀ ਵਾਲੇ ਚੰਡੀਗੜ ਜਿਹੜਾ ਹਿਮਾਚਲ ,ਹਰਿਆਣਾ  ਤੇ ਪੰਜਾਬਣ ਖਿੱਤੇ ਲਈ ਸਹੀ ਰਹੇ ਅਜਿਹੀ ਹੋਸਟ ਵਜੋਂ ਚਾਰੁ ਨੂੰ ਇੰਦੌਰ ਤੋਂ ਚੰਡੀਗੜ ਲਿਆਏ।ਅੱਜ ਓਹ ਰੇਡੀਓ ਮਿਰਚੀ ਚੰਡੀਗੜ੍ਹ ਦੀ ਸਟਾਰ ਹੋਸਟ ਹੈ।ਇਸ ਤਰਾਂ ਵਿਦੇਸ਼ ਵਿੱਚ ਰੇਡੀਓ ਨੂੰ ਅਹਿਮ ਥਾਂ ਪ੍ਰਾਪਤ ਹੈ।ਬੀ ਸੀ ਅਰਥਾਤ ਬ੍ਰਿਟਿਸ਼ ਕੋਲੰਬੀਆ ਤੋ ਚਲਦੇ ਰੇਡੀਓ ਪੰਜਾਬ ਦੀ ਹੋਸਟ ਕਮਲ ਔਜਲਾ ਵੀ ਸਿਫਤ ਦੀ ਹੱਕਦਾਰ ਹੈ। ਕਮਲ ਔਜਲਾ ਆਪਣੀ ਮਿੱਠੀ ਪੰਜਾਬੀ ਨਾਲ ਵਲੈਤ ਲੁੱਟਣ ਵਾਲੀ ਗੱਲ ਹੈ।ਕਮਲ ਨੂੰ ਹਰ ਵਿਸ਼ਾ ਦੀ ਜਾਣਕਾਰੀ ਹੈ ਤੇ ਕਮਲ ਔਜਲਾ ਰੇਡੀਓ ਪੰਜਾਬ ਬੀ ਸੀ ਨੂੰ ਚੋਟੀ ਤੇ ਲਿਜਾ ਰਹੀ ਹੈ।ਚਾਰੁ ਨੇ ਕਿਹਾ ਕਿ ਇੰਦੌਰ ਦਾ ਅਰਥ ਮੱਧ ਪ੍ਰਦੇਸ ਦੀ ਸੰਸਕ੍ਰਿਤੀ ਸੰਬੰਧੀ ਜਾਣਕਾਰ ਹੋਣਾ ਜਰੂਰੀ ਸੀ ਤੇ ਪੰਜਾਬ ਤੇ ਹਰਿਆਣਾ ਦਾ ਅਲੱਗ ਅਲੱਗ ਸੱਭਿਆਚਾਰ ਤੇ ਓਹ ਖ਼ੁਦ ਇਹਨਾਂ ਵਿੱਚ ਮੁਹਾਰਿਤ ਹਾਸਿਲ ਕਰ ਗਈ।ਖੈਰ ਗੱਲ ਕਮਲ ਔਜਲਾ ਦੀ ਤਾਂ ਕਨੇਡਾ ਵਿੱਚ ਪੰਜਾਬੀਅਤ ਲਈ ਓਸ ਦੀ ਦੇਣ ਸਦਕੇ ਜਾਵਾਂ ਵਾਲੀ ਗੱਲ ਹੈ।ਰੇਡੀਓ ਦੁਨੀਆਂ ਵਿੱਚ ਚਾਰੁ ਤੇ ਕਮਲ ਔਜਲਾ ਆਪਣੇ ਆਪ ਵਿੱਚ ਸਟਾਰ ਹਨ ਤੇ ਪੰਜਾਬੀ ਬੋਲੀ ਇਹਨਾਂ ਤੇ  ਫਖਰ ਕਰ ਸਕਦੀ ਹੈ। ਰੇਡੀਓ ਤੇ ਹੋਸਟ ਕਰਨਾ ਟੀਵੀ ਨਾਲੋਂ ਔਖਾ ਹੈ ਪਰ ਕੁਰਬਾਨ ਜਾਵਾਂ ਚਾਰੁ ਤੇ ਕਮਲ ਔਜਲਾ ਦੇ ਜਿਹੜੀਆਂ ਇਹ ਕੰਮ ਸਫਲਤਾ ਨਾਲ ਕਰ ਰਹੀਆਂ ਹਨ।_ਅੰਮ੍ਰਿਤ ਪਵਾਰ।
Show More

Related Articles

Leave a Reply

Your email address will not be published. Required fields are marked *

Close